ਦੋ ਬੱਚਿਆਂ ਦੀ ਮਾਂ ਨੂੰ ਘਰ 'ਚ ਇੱਕਲੀ ਦੇਖ ਕੀਤਾ ਜਬਰ-ਜਨਾਹ (ਵੀਡੀਓ)

06/27/2017 3:05:43 AM

ਅੰਮ੍ਰਿਤਸਰ—ਅਜਨਾਲਾ ਦੇ ਪਿੰਡ ਤਲਵੰਡੀ ਰਾਈਆ 'ਚ ਇੱਕ ਔਰਤ ਨੇ ਪਿੰਡ ਦੇ ਦੋ ਵਿਅਕਤੀਆਂ 'ਤੇ ਜਬਰ-ਜਨਾਹ ਕਰਨ ਦੇ ਦੋਸ਼ ਲਗਾਏ ਹਨ। ਪੀੜਿਤਾ ਨੇ ਦੋਸ਼ ਲਗਾਏ ਹਨ ਕਿ ਜਦੋਂ ਉਹ ਘਰ 'ਚ ਇੱਕਲੀ ਸੀ ਤਾਂ ਮੁਖਤਾਰ ਸਿੰਘ ਅਤੇ ਲਖਬੀਰ ਸਿੰਘ ਨਾਂ ਦੇ ਦੋ ਵਿਅਕਤੀਆਂ ਨੇ ਉਸ ਨਾਲ ਜ਼ਬਰਦਸਤੀ ਕੀਤੀ। ਪੁਲਸ ਕੋਲ ਸ਼ਿਕਾਇਤ ਕਰਨ 'ਤੇ ਵੀ ਕਾਰਵਾਈ ਨਾ ਹੋਣ ਕਾਰਨ ਪੀੜਿਤਾ ਮਦਦ ਲਈ ਵਾਲਮਿਕ ਸੰਘਰਸ਼ ਦਲ ਪੰਜਾਬ ਕੋਲ ਪਹੁੰਚੀ।
ਉੱਧਰ ਪੁਲਸ ਦਾ ਕਹਿਣਾ ਹੈ ਕਿ ਔਰਤ ਆਪਣੀ ਮਰਜ਼ੀ ਨਾਲ ਦੋਸ਼ੀਆਂ ਨਾਲ ਗਈ ਸੀ। ਪੀੜਿਤਾ ਦੋ ਬੱਚਿਆਂ ਦੀ ਮਾਂ ਹੈ ਅਤੇ ਪਤੀ ਦੇ ਜੇਲ੍ਹ 'ਚ ਹੋਣ ਕਾਰਨ ਉਹ ਆਪਣੇ ਬੱਚਿਆਂ ਨਾਲ ਇੱਕਲੀ ਰਹਿੰਦੀ ਹੈ।


Related News