ਦਿਵਾਲੀ ਤੋਂ ਪਹਿਲਾਂ ਹੀ ਜ਼ਹਿਰੀਲੀ ਹੋਈ ਲੁਧਿਆਣਾ ਸ਼ਹਿਰ ਦੀ ਹਵਾ

10/19/2017 2:03:24 AM

ਲੁਧਿਆਣਾ—  ਦੀਵਾਲੀ ਤੋਂ ਪਹਿਲਾਂ ਹੀ ਲੁਧਿਆਣਾ ਸ਼ਹਿਰ ਵਿੱਚ ਹਵਾ ਦੀ ਗੁਣਵੱਤਾ ਖਤਰਨਾਕ ਪੱਧਰ 'ਤੇ ਪਹੁੰਚ ਗਈ। ਪਿਛਲੇ ਸਾਲ ਲੁਧਿਆਣਾ ਵਿੱਚ ਹਵਾ ਦੀ ਗੁਣਵੱਤਾ ਦਾ ਪੱਧਰ ਕਾਫੀ ਖਤਰਨਾਕ ਪੱਧਰ 'ਤੇ ਪਹੁੰਚ ਗਿਆ ਸੀ। ਈ.ਪੀ.ਸੀ.ਏ. ਮੁਤਾਬਕ ਜੇਕਰ ਇਸ ਵਾਰ ਪਰਟਿਕਿਉਲੇਟ ਮੈਟਰ ਕਾਫੀ ਖਤਰਨਾਕ ਪੱਧਰ 2.5 'ਤੇ ਪਹੁੰਚ ਜਾਂਦਾ ਹੈ ਤਾਂ ਫਿਰ ਕੁੱਝ ਹੋਰ ਸਖ਼ਤ ਕਦਮ ਚੁੱਕਣੇ ਪੈਣਗੇ, ਜਿਸ 'ਚ ਉਸਾਰੀ ਗਤੀਵਿਧੀਆਂ 'ਤੇ ਰੋਕ ਅਤੇ ਆਡ ਈਵਨ ਪ੍ਰਣਾਲੀ ਲਾਗੂ ਕਰਨ ਵਰਗੇ ਕਦਮ ਚੁੱਕਣੇ ਪੈ ਸਕਦੇ ਹਨ। ਲੁਧਿਆਣੇ ਦਾ ਪੀ.ਐੱਮ. (ਪਰਟਿਕਿਉਲੇਟ ਮੈਟਰ) ਕਾਫੀ ਖਤਰਨਾਕ ਪੱਧਰ 10 'ਤੇ ਪਹੁੰਚ ਗਿਆ ਹੈ, ਜਦੋਂ ਕਿ ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇਹ ਪੱਧਰ 2.5 'ਤੇ ਹੈ।
ਵਾਤਾਵਰਣ ਮਾਹਿਰਾਂ ਅਨੁਸਾਰ ਮੌਜੂਦਾ ਹਾਲਾਤ ਨੂੰ ਦੇਖਦੇ ਹੋਏ ਸੁਪਰੀਮ ਕੋਰਟ ਦਾ ਪਟਾਕਿਆਂ ਦੀ ਵਿਕਰੀ 'ਤੇ ਰੋਕ ਲਗਾਉਣ ਦਾ ਕਦਮ ਬਿਲਕੁੱਲ ਸਹੀ ਹੈ। ਜੇਕਰ ਮੌਜੂਦਾ ਹਵਾ ਪ੍ਰਦੂਸ਼ਣ ਦੀ ਇਹ ਹਾਲਤ ਹੈ ਤਾਂ ਪਟਾਕੇ ਚਲਾਉਣ ਤੋਂ ਬਾਅਦ ਪਾਤ ਨਹੀਂ ਕੀ ਹੋਵੇਗਾ।


Related News