ਪੈਨਸ਼ਨਰਾਂ ਨੇ ਫੂਕਿਆ ਮੁੱਖ ਮੰਤਰੀ ਦਾ ਪੁਤਲਾ

12/12/2017 7:19:59 AM

ਅੰਮ੍ਰਿਤਸਰ, (ਦਲਜੀਤ)- ਪੰਜਾਬ ਸਰਕਾਰ ਦਾ ਪਿੱਟ-ਸਿਆਪਾ ਕਰਦਿਆਂ ਪੰਜਾਬ ਪੈਨਸ਼ਨਰਜ਼ ਯੂਨੀਅਨ ਤੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਆਗੂਆਂ ਨੇ ਮੁੱਖ ਮੰਤਰੀ ਪੰਜਾਬ ਦੇ ਪੁਤਲਾ ਫੂਕਿਆ। ਦਰਸ਼ਨ ਸਿੰਘ ਛੀਨਾ, ਜੋਗਿੰਦਰ ਸਿੰਘ ਤੇ ਸਤਿਆਪਾਲ ਗੁਪਤਾ ਦੀ ਅਗਵਾਈ ਵਿਚ ਹੋਏ ਐਕਸ਼ਨ ਵਿਚ ਮੰਗ ਕੀਤੀ ਕਿ ਪੰਜਾਬ ਸਰਕਾਰ ਮੁਲਾਜ਼ਮ ਮੰਗਾਂ ਮੰਨਦਿਆਂ ਤੁਰੰਤ ਡੀ.ਏ. ਦੀਆਂ ਬਕਾਇਆ ਕਿਸ਼ਤਾਂ ਜਾਰੀ ਕਰੇ। ਸੇਵਾਮੁਕਤ ਹੋਏ ਜਾਂ ਹੋ ਰਹੇ ਮੁਲਾਜ਼ਮਾਂ ਦੇ ਬਣਦੇ ਬਕਾਏ ਤੁਰੰਤ ਦਿੱਤੇ ਜਾਣ। ਖਾਲੀ ਪੋਸਟਾਂ ਤੁਰੰਤ ਭਰੀਆਂ ਜਾਣ। ਕੱਚੇ ਮੁਲਾਜ਼ਮ ਪੱਕੇ ਕੀਤੇ ਜਾਣ। ਨਵੀਂ ਪੈਨਸ਼ਨ ਸਕੀਮ ਰੱਦ ਕਰਦੇ ਹੋਏ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ। ਪੇ-ਕਮਿਸ਼ਨ ਲਾਗੂ ਕੀਤੀ ਜਾਵੇ।  
ਇਸ ਮੌਕੇ ਪ.ਸ.ਸ.ਫ. ਸੂਬਾਈ ਮੀਤ ਪ੍ਰਧਾਨ ਬਲਕਾਰ ਵਲਟੋਹਾ ਨੇ ਕਿਹਾ ਕਿ ਮੌਜੂਦਾ ਸਰਕਾਰ ਵੀ ਪੁਰਾਣੀ ਸਰਕਾਰ ਦੇ ਰਾਹ 'ਤੇ ਚਲਦਿਆਂ ਟਰਾਂਸਪੋਰਟ ਮਾਫੀਆ, ਰੇਤ ਮਾਫੀਆ, ਸ਼ਰਾਬ ਮਾਫੀਆ ਤੇ ਸਮੱਗਲਰਾਂ ਨੂੰ ਖਜ਼ਾਨਾ ਲੁੱਟ ਰਹੀਆਂ ਹਨ, ਜੋ ਕਿ ਪੰਜਾਬ ਦੀ ਜਨਤਾ ਨਾਲ ਧੋਖਾ ਹੈ। 
ਇਸ ਸਮੇਂ ਹੋਰਨਾਂ ਤੋਂ ਇਲਵਾ ਮਨਜੀਤ ਬਾਸਰਕੇ, ਪ੍ਰੀਤਮ ਸਿੰਘ ਐੱਸ.ਡੀ.ਓ., ਬਲਦੇਵ ਰਾਜ ਸ਼ਰਮਾ, ਸੁਰਿੰਦਰ ਸਿੰਘ ਹੈੱਡ ਮਾਸਟਰ, ਗੁਰਚਰਨ ਸਿੰਘ ਸੰਧੂ, ਰਾਜਿੰਦਰਪਾਲ ਕੌਰ, ਲਵਲੀਨਪਾਲ, ਚਮਨ ਲਾਲ, ਸੁੱਚਾ ਸਿੰਘ, ਜਸਵੰਤ ਸਿੰਘ, ਗੁਰਮੀਤ ਸਿੰਘ, ਗੁਰਜੀਤ ਸਿੰਘ ਬਾਜਵਾ, ਹਰਭਜਨ ਸਿੰਘ ਝੰਜੋਟੀ, ਰਮੇਸ਼ ਕੁਮਾਰ, ਬਲਰਾਜ ਸਿੰਘ, ਸੁਰਿੰਦਰ ਕੁਮਾਰ ਨੇ ਵੀ ਸੰਬੋਧਨ ਕੀਤਾ। 


Related News