ਮਹਿਲਾ ਨਾਲ ਕੁੱਟਮਾਰ ਤੇ ਧਮਕੀਆਂ ਦੇਣ ਦੇ ਮਾਮਲੇ ''ਚ ਵਿਅਕਤੀ ਖਿਲਾਫ ਮਾਮਲਾ ਦਰਜ

06/27/2017 5:33:44 PM


ਅਬੋਹਰ(ਸੁਨੀਲ)—ਲਾਈਨ ਪਾਰ ਖੇਤਰ ਨਵੀਂ ਆਬਾਦੀ ਵਾਸੀ ਇਕ ਮਹਿਲਾ ਨਾਲ ਕੁੱਟਮਾਰ ਕਰਨ ਤੇ ਉਸਨੂੰ ਧਮਕੀਆਂ ਦੇਣ ਦੇ ਮਾਮਲੇ 'ਚ ਥਾਣਾ ਨੰਬਰ 2 ਦੀ ਪੁਲਸ ਨੇ ਉਥੋਂ ਦੇ ਵਾਸੀ ਇਕ ਵਿਅਕਤੀ ਖਿਲਾਫ ਮਾਮਲਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਹੈ।
ਜਾਣਕਾਰੀ ਅਨੁਸਾਰ ਪੁਲਸ ਨੂੰ ਦਿੱਤੇ ਬਿਆਨਾਂ 'ਚ ਗਲੀ ਨੰ.18 ਨਵੀਂ ਆਬਾਦੀ ਵਾਸੀ ਸੰਤੋਸ਼ ਪਤਨੀ ਓਮ ਪ੍ਰਕਾਸ਼ ਨੇ ਦੱਸਿਆ ਕਿ ਬੀਤੇ ਦਿਵਸ ਜਦ ਉਹ ਆਪਣੀ ਗਲੀ 'ਚ ਕਿਤੇ ਜਾ ਰਹੀ ਸੀ ਤਾਂ ਉਨ੍ਹਾਂ ਦੀ ਗਲੀ ਦਾ ਵਾਸੀ ਦੀਪਕ ਪੁੱਤਰ ਦਰਸ਼ਨ ਲਾਲ ਜਿਸਨੇ ਸ਼ਰਾਬ ਪੀ ਰੱਖੀ ਸੀ, ਉਸਨੂੰ ਰੋਕ ਕੇ ਕਹਿਣ ਲੱਗਾ ਕਿ ਉਸਨੇ ਉਨ੍ਹਾਂ ਦੇ ਖੇਤ 'ਚੋਂ ਬਾਥੂ ਕਿਉਂ ਤੋੜਿਆ ਹੈ ਅਤੇ ਇਸੇ ਗੱਲ ਨੂੰ ਲੈ ਕੇ ਗਾਲੀ-ਗਲੋਚ ਕਰਨ ਲੱਗਾ। ਸੰਤੋਸ਼ ਨੇ ਦੱਸਿਆ ਕਿ ਜਦ ਉਸਨੇ ਇਸ ਗੱਲ ਦਾ ਵਿਰੋਧ ਕੀਤਾ ਤਾਂ ਉਕਤ ਵਿਅਕਤੀ ਨੇ ਉਸ ਨਾਲ ਕੁੱਟਮਾਰ ਕਰਦੇ ਹੋਏ ਉਸਨੂੰ ਧਮਕੀਆਂ ਵੀ ਦਿੱਤੀਆਂ। ਪੁਲਸ ਨੇ ਸੰਤੋਸ਼  ਦੇ ਬਿਆਨਾਂ ਦੇ ਆਧਾਰ 'ਤੇ ਦੀਪਕ ਖਿਲਾਫ ਮਾਮਲਾ ਦਰਜ ਕਰ ਲਿਆ ਹੈ।


Related News