ਕਰਜ਼ਾ ਮੁਆਫ ਕਰਕੇ ਕੈਪਟਨ ਸਰਕਾਰ ਨੇ ਲਿਆ ਇਤਿਹਾਸਕ ਫੈਸਲਾ: ਕ੍ਰਿਸ਼ਨ ਤਿਵਾੜੀ

06/24/2017 12:47:48 PM

ਮੋਗਾ(ਗਰੋਵਰ, ਗੋਪੀ)— ਕੈਪਟਨ ਸਰਕਾਰ ਨੇ ਕਿਸਾਨਾਂ ਦਾ ਕਰਜ਼ਾ ਮੁਆਫ ਕਰਕੇ ਚੋਣਾਂ ਸਮੇਂ ਲੋਕਾਂ ਨਾਲ ਕੀਤਾ ਵਾਅਦਾ ਨਿਭਾਉਂਦਿਆਂ ਇਤਿਹਾਸਕ ਫੈਸਲਾ ਕੀਤਾ ਹੈ, ਜਿਸ ਨਾਲ ਸੂਬੇ ਦੇ ਆਰਥਿਕ ਪੱਖੋਂ ਕਮਜ਼ੋਰ ਕਿਸਾਨਾਂ ਨੂੰ ਵੱਡਾ ਲਾਭ ਮਿਲੇਗਾ। ਇਹ ਪ੍ਰਗਟਾਵਾ ਸ਼ੁੱਕਰਵਾਰ ਨੂੰ ਗੱਲਬਾਤ ਕਰਦਿਆਂ ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਕੱਤਰ ਕ੍ਰਿਸ਼ਨ ਤਿਵਾੜੀ ਕੋਟ ਈਸੇ ਖਾਂ ਨੇ ਕੀਤਾ। ਉਨ੍ਹਾਂ ਕਿਹਾ ਕਿ ਇਸ ਨਾਲ ਹੀ ਸਨਅਤਾਂ ਨੂੰ 5 ਰੁਪਏ ਬਿਜਲੀ ਦੇਣ ਨਾਲ ਹੀ ਸੂਬੇ 'ਚ ਉਦਯੋਗ ਆਉਣਗੇ, ਜਿਸ ਨਾਲ ਰੁਜ਼ਗਾਰ ਦੇ ਮੌਕੇ ਪੈਦਾ ਹੋਣਗੇ। 
ਉਨ੍ਹਾਂ ਕਿਹਾ ਕਿ ਕੈਪਟਨ ਸਰਕਾਰ ਇਕ-ਇਕ ਕਰਕੇ ਕੀਤੇ ਵਾਅਦੇ ਪੂਰੇ ਕਰ ਰਹੀ ਹੈ, ਜ਼ਮੀਨ ਕੁਰਕੀ ਨੂੰ ਰੋਕਣ ਲਈ ਸੰਵਿਧਾਨ 'ਚ ਜੋ ਬਦਲਾਅ ਕੀਤਾ ਹੈ, ਉਹ ਵੀ ਇਸ ਸਰਕਾਰ ਦਾ ਮਹੱਤਵਪੂਰਨ ਫੈਸਲਾ ਹੈ, ਜਿਸ ਨੂੰ ਪੰਜਾਬ ਦੇ ਕਿਸਾਨ ਕਦੇ ਭੁਲਾ ਨਹੀਂ ਸਕਣਗੇ। ਉਨ੍ਹਾਂ ਕਿਹਾ ਕਿ ਪਿਛਲੇ ਸਮੇਂ ਦੌਰਾਨ ਗੱਲਾਂ ਤਾਂ ਬਹੁਤ ਵੱਡੀਆਂ ਕੀਤੀਆਂ ਜਾਂਦੀਆਂ ਰਹੀਆਂ ਪਰ ਹਕੀਕਤ 'ਚ ਹੋਇਆ ਕੁਝ ਵੀ ਨਹੀਂ। ਉਨ੍ਹਾਂ ਦੋਸ਼ ਲਾਇਆ ਕਿ ਵਿਰੋਧੀ ਪਾਰਟੀਆਂ ਕੋਲ ਹੁਣ ਕਹਿਣ ਨੂੰ ਕੁਝ ਵੀ ਨਹੀਂ ਬਚਿਆ ਅਤੇ ਹੁਣ ਇਹ ਪਾਰਟੀਆਂ ਆਪਣੀ ਹੋਂਦ ਬਚਾਉਣ ਲਈ ਵਿਧਾਨ ਸਭਾ 'ਚ ਰੌਲਾ-ਰੱਪਾ ਪਾ ਰਹੀਆਂ ਹਨ ਜਦੋਂਕਿ ਪੰਜਾਬ ਵਾਸੀ ਕੈਪਟਨ ਸਰਕਾਰ ਦੇ ਨਾਲ ਖੜ੍ਹੇ ਹਨ। ਉਨ੍ਹਾਂ ਕਿਹਾ ਕਿ ਉਹ ਦਿਨ ਦੂਰ ਨਹੀਂ ਜਦੋਂ ਪੰਜਾਬ 'ਚ ਇੰਡਸਟਰੀਜ਼ ਮੁੜ ਲੱਗਣੀ ਸ਼ੁਰੂ ਹੋ ਜਾਵੇਗੀ ਅਤੇ ਬੇਰੋਜ਼ਗਾਰੀ ਵੀ ਘੱਟ ਜਾਵੇਗੀ। ਇਸ ਮੌਕੇ ਪਾਰਟੀ ਦੇ ਆਗੂ ਤੇ ਵਰਕਰ ਹਾਜ਼ਰ ਸਨ।


Related News