ਰੰਜਿਸ਼ ਕਾਰਨ ਚੱਲੀਆਂ ਗੋਲੀਆਂ, ਪਿੰਡ ''ਚ ਦਹਿਸ਼ਤ ਦਾ ਮਾਹੌਲ

06/27/2017 7:03:47 AM

ਸਰਹਾਲੀ ਕਲਾਂ,  (ਜ. ਬ.)- ਥਾਣਾ ਸਰਹਾਲੀ ਕਲਾਂ ਅਧੀਨ ਪੈਂਦੇ ਪਿੰਡ ਜੱਲੇਵਾਲ 'ਚ ਨੌਜਵਾਨਾਂ ਦੀ ਆਪਸੀ ਰੰਜਿਸ਼ ਕਾਰਨ ਗੋਲੀਆਂ ਚਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਘਟਨਾ ਨਾਲ ਇਲਾਕੇ 'ਚ ਦਹਿਸ਼ਤ ਦਾ ਮਾਹੌਲ ਹੈ। 
ਮੌਕੇ 'ਤੋਂ ਇਕੱਤਰ ਕੀਤੀ ਗਈ ਜਾਣਕਾਰੀ ਅਨੁਸਾਰ ਵਿਰਸਾ ਸਿੰਘ ਪੁੱਤਰ ਜਗਦੀਪ ਸਿੰੰਘ ਤੇ ਗੁਰਜੰਟ ਸਿੰਘ ਪੁੱਤਰ ਜਸਵਿੰਦਰ ਸਿੰਘ ਦੀ ਕੁਝ ਨੌਜਵਾਨਾਂ ਨਾਲ ਰੰਜਿਸ਼ ਕਾਰਨ ਜਗਦੀਪ ਸਿੰਘ ਦੇ ਘਰ ਅੱਗੇ ਆ ਕੇ ਹਮਲਾਵਰਾਂ ਵੱਲੋਂ ਕਥਿਤ ਤੌਰ 'ਤੇ ਦਸ ਦੇ ਕਰੀਬ ਹਵਾਈ ਫਾਇਰ ਕਰ ਕੇ ਡਰਾਇਆ-ਧਮਕਾਇਆ ਗਿਆ। ਘਰ ਦੇ ਬਾਹਰ ਹੋਈ ਫਾਇਰਿੰਗ ਸਬੰਧੀ ਉਨ੍ਹਾਂ ਜਦੋਂ ਪੁਲਸ ਨੂੰ ਸੂਚਨਾ ਦਿੱਤੀ ਤਾਂ ਮੌਕੇ 'ਤੇ ਥਾਣਾ ਸਰਹਾਲੀ ਕਲਾਂ ਮੁਖੀ ਪੁਲਸ ਪਾਰਟੀ ਸਮੇਤ ਪਹੁੰਚੇ। ਥਾਣਾ ਮੁਖੀ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ ਤੇ ਦੋਸ਼ੀ ਪਾਏ ਜਾਣ ਵਾਲੇ ਕਿਸੇ ਵੀ ਵਿਅਕਤੀ ਨੂੰ ਬਖਸ਼ਿਆ ਨਹੀਂ ਜਾਵੇਗਾ। 


Related News