ਟੁੱਟਿਆ ਖੰਭਾ ਕਿਸੇ ਵੀ ਸਮੇਂ ਬਣ ਸਕਦਾ ਹੈ ਹਾਦਸੇ ਦਾ ਕਾਰਨ

06/27/2017 1:52:12 PM


ਤਪਾ ਮੰਡੀ(ਮਾਰਕੰਡਾ)- ਰੂਪ ਚੰਦ ਰੋਡ 'ਤੇ ਬਿਜਲੀ ਦਾ ਦੋ ਥਾਵਾਂ ਤੋਂ ਟੁੱਟਿਆ ਖੰਭਾ ਕਿਸੇ ਵੀ ਸਮੇਂ ਹਾਦਸੇ ਦਾ ਕਾਰਨ ਬਣ ਸਕਦਾ ਹੈ। ਨੇੜੇ ਰਹਿਣ ਵਾਲੇ ਪ੍ਰੇਮ ਕੁਮਾਰ, ਮਨੋਜ ਕੁਮਾਰ, ਗੋਪਾਲ ਚੰਦ ਆਦਿ ਨੇ ਦੱਸਿਆ ਕਿ ਇਸ ਸਬੰਧੀ ਕਈ ਵਾਰ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਨੂੰ ਕਹਿ ਚੁੱਕੇ ਹਾਂ ਪਰ ਮਹਿਕਮੇ ਦੇ ਅਧਿਕਾਰੀ ਪ੍ਰਵਾਹ ਨਹੀਂ ਕਰਦੇ। ਇਹ ਖੰਭਾ ਕਿਸੇ ਵੀ ਸਮੇਂ ਡਿੱਗ ਸਕਦਾ ਹੈ ਅਤੇ ਨੁਕਸਾਨ ਹੋ ਸਕਦਾ ਹੈ। ਲੋਕਾਂ ਨੇ ਬਿਜਲੀ ਮਹਿਕਮੇ ਦੇ ਅਧਿਕਾਰੀਆਂ ਤੋਂ ਮੰਗ ਕੀਤੀ ਕਿ ਬਿਨਾਂ ਹੋਰ ਦੇਰੀ ਕੀਤੇ ਇਹ ਖੰਭਾ ਬਦਲਿਆ ਜਾਵੇ ਨਹੀਂ ਤਾਂ ਹੋਣ ਵਾਲੇ ਨੁਕਸਾਨ ਦਾ ਬਿਜਲੀ ਵਿਭਾਗ ਜ਼ਿੰਮੇਵਾਰ ਹੋਵੇਗਾ।


Related News