ਘਰ ਅੱਗੇ ਝਾੜੂ ਲਾਉਣ ਕਰਕੇ ਤਕਰਾਰ, 11 ''ਤੇ ਪਰਚਾ

12/11/2017 6:01:32 AM

ਸੰਗਰੂਰ, (ਵਿਵੇਕ ਸਿੰਧਵਾਨੀ, ਰਵੀ)- ਘਰ ਅੱਗੇ ਝਾੜੂ ਲਾਉਣ ਕਾਰਨ ਹੋਏ ਤਕਰਾਰ 'ਚ 11 ਵਿਅਕਤੀਆਂ ਵਿਰੁੱਧ ਮੁਕੱਦਮਾ ਦਰਜ ਕੀਤਾ ਗਿਆ ਹੈ।
ਥਾਣਾ ਮੂਨਕ ਦੇ ਸਹਾਇਕ ਥਾਣੇਦਾਰ ਜਗਤਾਰ ਸਿੰਘ ਨੇ ਦੱਸਿਆ ਕਿ ਲਾਭ ਕੌਰ ਪਤਨੀ ਜਸਮੇਲ ਸਿੰਘ ਵਾਸੀ ਪਾਪੜਾ ਨੇ ਪੁਲਸ ਨੂੰ ਬਿਆਨ ਦਰਜ ਕਰਵਾਏ ਕਿ ਉਹ ਆਪਣੇ ਘਰ ਅੱਗੇ ਝਾੜੂ ਲਾ ਰਹੀ ਸੀ ਕਿ ਕੁਲਦੀਪ ਸਿੰਘ, ਹਰਮੀਤ ਸਿੰਘ ਪੁੱਤਰ ਅਜੈਬ ਸਿੰਘ, ਅਜੈਬ ਸਿੰਘ ਪੁੱਤਰ ਪੂਰਨ ਸਿੰਘ, ਮਨਪ੍ਰੀਤ ਕੌਰ ਪਤਨੀ ਹਰਮੀਤ ਸਿੰਘ, ਗੁਰਦੀਪ ਸਿੰਘ, ਕ੍ਰਿਸ਼ਨ ਸਿੰਘ, ਅੰਮ੍ਰਿਤਪਾਲ ਸਿੰਘ ਸਾਰੇ ਪੁੱਤਰ ਸਤਗੁਰੂ ਸਿੰਘ, ਬਿੱਟੂ ਸਿੰਘ ਪੁੱਤਰ ਤਰਸੇਮ ਸਿੰਘ, ਲਾਲੀ ਕੌਰ ਪਤਨੀ ਸਤਗੁਰੂ ਸਿੰਘ, ਜਗਸੀਰ ਸਿੰਘ ਪੁੱਤਰ ਅਮਰੀਕ ਸਿੰਘ ਤੇ ਦਰਸ਼ਨ ਕੌਰ ਪਤਨੀ ਤਰਸੇਮ ਸਿੰਘ ਵਾਸੀ ਪਾਪੜਾ ਨੇ ਇਹ ਕਹਿ ਕੇ ਕਿ ਉਹ ਉਨ੍ਹਾਂ 'ਤੇ ਮਿੱਟੀ ਪਾ ਰਹੀ ਹੈ, ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ।
ਪੁਲਸ ਨੇ ਸ਼ਿਕਾਇਤਕਰਤਾ ਦੇ ਬਿਆਨਾਂ ਦੇ ਆਧਾਰ 'ਤੇ ਮੁਕੱਦਮਾ ਦਰਜ ਕਰ ਕੇ ਅਗਲੀ ਕਾਨੂੰਨੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News