ਖੇਤ ''ਚੋਂ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ

08/18/2017 3:26:23 AM

ਫਾਜ਼ਿਲਕਾ, (ਨਾਗਪਾਲ, ਲੀਲਾਧਰ)- ਫਾਜ਼ਿਲਕਾ ਉਪਮੰਡਲ ਦੇ ਪਿੰਡ ਪੈਂਚਾਂ ਵਾਲੀ ਦੇ ਨੇੜੇ ਸਥਿਤ ਇਕ ਖੇਤ ਵਿਚੋਂ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲਣ ਦਾ ਸਮਾਚਾਰ ਹੈ। ਜਾਣਕਾਰੀ ਦਿੰਦੇ ਹੋਏ ਥਾਣਾ ਸਦਰ ਪੁਲਸ ਦੇ ਏ. ਐੱਸ. ਆਈ. ਗੁਰਤੇਜ਼ ਸਿੰਘ ਨੇ ਦੱਸਿਆ ਕਿ ਬੀਤੀ ਸ਼ਾਮ ਪਿੰਡ ਪੈਂਚਾਂ ਵਾਲੀ ਵਾਸੀ ਲਛਮਣ ਦਾਸ ਨੇ ਦੱਸਿਆ ਕਿ ਉਸ ਦੇ ਖੇਤ ਵਿਚ ਬਿਜਲੀ ਵਾਲੇ ਕਮਰੇ ਦੇ ਕੋਲ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਮਿਲੀ ਹੈ। ਉਨ੍ਹਾਂ ਦੱਸਿਆ ਕਿ ਜਦੋਂ ਉਹ ਲਛਮਣ ਦਾਸ ਦੇ ਖੇਤ ਵਿਚ ਗਏ ਤਾਂ ਇਕ 55 ਵਰ੍ਹਿਆਂ ਦਾ ਵਿਅਕਤੀ ਜਿਸਦੇ ਸਰੀਰ ਤੇ ਇਕ ਲੋਈ ਅਤੇ ਕੁਝ ਹੋਰ ਕਪੜੇ ਪਾਏ ਹੋਏ ਸਨ ਅਤੇ ਜਿਸਦੀ ਮੌਤ ਕਰੰਟ ਲੱਗਣ ਕਾਰਨ ਹੋਈ ਜਾਪਦੀ ਸੀ ਦੀ ਲਾਸ਼ ਖੇਤ 'ਚ ਸਥਿਤ ਬਿਜਲੀ ਵਾਲੇ ਕਮਰੇ ਦੇ ਨੇੜੇ ਪਈ ਸੀ।
ਉਨ੍ਹਾਂ ਦੱਸਿਆ ਕਿ ਅਣਪਛਾਤੇ ਮ੍ਰਿਤਕ ਵਿਅਕਤੀ ਦੀ ਦੇਹ ਪਛਾਣ ਸਬੰਧੀ ਅਗਲੇ 72 ਘੰਟਿਆਂ ਲਈ ਸਿਵਲ ਹਸਪਤਾਲ ਦੇ ਪੋਸਟਮਾਰਟਮ ਰੂਮ ਵਿਚ ਰਖਵਾ ਦਿੱਤੀ ਗਈ ਹੈ, ਜਿਸ ਤੋਂ ਬਾਅਦ ਅਗਲੇਰੀ ਕਾਰਵਾਈ ਕੀਤੀ ਜਾਵੇਗੀ।


Related News