ਨਹਿਰ ''ਚੋਂ ਮਿਲੀ ਅਣਪਛਾਤੀ ਲੜਕੀ ਦੀ ਲਾਸ਼

08/17/2017 1:59:05 AM

ਮੋਗਾ,   (ਆਜ਼ਾਦ)-  ਬੀਤੇ ਦਿਨ ਮੋਗਾ ਦੇ ਨਜ਼ਦੀਕੀ ਪਿੰਡ ਚੀਮਾ ਕੋਲੋਂ ਨਹਿਰ 'ਚੋਂ ਇਕ 30 ਸਾਲਾ ਅਣਪਛਾਤੀ ਲੜਕੀ ਦੀ ਗਲੀ-ਸੜੀ ਲਾਸ਼ ਮਿਲਣ ਦਾ ਪਤਾ ਲੱਗਾ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਧਰਮਕੋਟ ਦੇ ਸਹਾਇਕ ਥਾਣੇਦਾਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਸਾਨੂੰ ਬਲਰਾਜ ਸਿੰਘ ਨਿਵਾਸੀ ਪਿੰਡ ਚੀਮਾ ਨੇ ਸੂਚਿਤ ਕੀਤਾ ਸੀ ਕਿ ਜਦੋਂ ਉਹ ਆਪਣੇ ਖੇਤਾਂ ਵੱਲ ਚੱਕਰ ਲਾਉਣ ਜਾ ਰਿਹਾ ਸੀ ਤਾਂ ਉਸ ਨੇ ਪੁਲ ਦੇ ਕੋਲ ਇਕ ਲੜਕੀ ਦੀ ਲਾਸ਼ ਨੂੰ ਦੇਖਿਆ, ਜੋ ਪਾਣੀ 'ਚ ਤੈਰ ਰਹੀ ਸੀ, ਜਿਸ 'ਤੇ ਪੁਲਸ ਪਾਰਟੀ ਸਮੇਤ ਉਹ ਉੱਥੇ ਪੁੱਜੇ ਅਤੇ ਸਮਾਜ ਸੇਵਾ ਸੁਸਾਇਟੀ ਮੋਗਾ ਦੀ ਸਹਾਇਤਾ ਨਾਲ ਲਾਸ਼ ਨੂੰ ਬਾਹਰ ਕੱਢ ਕੇ ਉਸ ਨੂੰ 72 ਘੰਟਿਆਂ ਲਈ ਪਛਾਣ ਵਾਸਤੇ ਸਿਵਲ ਹਸਪਤਾਲ ਮੋਗਾ ਰਖਵਾ ਦਿੱਤਾ ਹੈ।  ਇਸ ਸਬੰਧੀ ਬਲਰਾਜ ਸਿੰਘ ਦੇ ਬਿਆਨਾਂ ਦੇ ਆਧਾਰ 'ਤੇ ਅ/ਧ 174 ਦੀ ਕਾਰਵਾਈ ਕੀਤੀ ਗਈ ਹੈ। ਲਾਸ਼ ਦੀ ਪਛਾਣ ਹੋਣ ਜਾਂ 72 ਘੰਟੇ ਬੀਤਣ ਤੋਂ ਬਾਅਦ ਅਗਲੇਰੀ ਕਾਰਵਾਈ ਅਮਲ 'ਚ ਲਿਆਂਦੀ ਜਾਵੇਗੀ।


Related News