ਗਰਭਵਤੀ ਔਰਤ ਨੇ ਐਬੂਲੈਸ ''ਚ ਦਿੱਤਾ ਬੱਚੀ ਨੂੰ ਜਨਮ

10/17/2017 2:27:59 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਸਰਕਾਰ ਵੱਲੋਂ ਜਨਤਾ ਦੀ ਸਹੂਲਤ ਲਈ ਚਲਾਈ ਜਾ ਰਹੀ 108 ਐਬੂਲੈਸ ਸੇਵਾ ਆਮ ਲੋਕਾਂ ਲਈ ਵਰਦਾਨ ਸਿੱਧ ਹੋ ਰਹੀ ਹੈ। ਇਹ ਐਬੂਲੈਸ ਦੁਰਘਟਨਾਵਾਂ ਦਾ ਸ਼ਿਕਾਰ ਹੋਏ ਲੋਕਾਂ ਨੂੰ ਹਸਪਤਾਨ ਹੀ ਨਹੀਂ ਪਹੁੰਚਾਉਂਦੀ ਬਲਕਿ ਲੋੜ ਪੈਣ 'ਤੇ ਗਰਭਵਤੀ ਔਰਤਾਂ ਡਿਲਵਰੀ ਕਰਵਾਉਣ 'ਚ ਸਹਾਈ ਸਿੱਧ ਹੋ ਰਹੀ ਹੈ। ਹਲਕੇ ਅੰਦਰ 108 ਐਬੂਲੈਸ 'ਚ ਡਿਲਵਰੀ ਦਾ ਇਕ ਅਜਿਹਾ ਹੀ ਮਾਮਲਾ ਸਾਹਮਣੇ ਆਇਆ ਹੈ। ਫਿਰੋਜ਼ਪੁਰ-ਸ੍ਰੀ ਮੁਕਤਸਰ ਸਾਹਿਬ 108 ਐਬੂਲੈਸ ਦੇ ਜ਼ਿਲਾ ਇੰਚਾਰਜ਼ ਸਰਬਜੀਤ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ 108 ਐਬੂਲੈਸ ਦੇ ਈ. ਐਮ. ਟੀ. ਇੰਦਰਜੀਤ ਸਿੰਘ ਬੱਟੀ ਅਤੇ ਚਾਲਕ ਰਣਜੀਤ ਸਿੰਘ ਭੰਗਾਲ ਨੂੰ ਜ਼ਿਲਾ ਸ੍ਰੀ ਮੁਕਤਸਰ ਸਾਹਿਬ ਦੇ ਪਿੰਡ ਗੋਨਿਆਣਾ ਤੋਂ ਗਰਭਵਤੀ ਔਰਤ ਰਾਜ ਕੌਰ ਦੇ ਪਤੀ ਦਰਸ਼ਨ ਸਿੰਘ ਦਾ ਦੁਪਹਿਰ 2.17 ਮਿੰਟ 'ਤੇ ਫੋਨ ਆਇਆ ਕਿ ਉਸ ਦੀ ਪਤਨੀ ਗਰਭਵਤੀ ਹੈ, ਜਿਸ ਕਾਰਨ ਅਚਾਨਕ ਹੀ ਉਸ ਦੀ ਤਬੀਅਤ ਖਰਾਬ ਹੋ ਗਈ ਹੈ। ਜਿਸ 'ਤੇ ਐਬੂਲੈਸ ਦੁਪਹਿਰ 2.50 'ਤੇ ਪਿੰਡ ਗੋਨਿਆਣਾ ਪਹੁੰਚ ਗਈ। ਉਨਾਂ ਦੱਸਿਆ ਕਿ ਐਬੂਲੈਸ ਗਰਭਵਤੀ ਔਰਤ ਨੂੰ ਹਸਪਤਾਲ ਲੈ ਕੇ ਜਾ ਹੀ ਰਹੀ ਸੀ ਕਿ ਰਸਤੇ ਵਿਚ ਤਕਲੀਫ਼ ਵਧਣ ਕਾਰਨ ਦੁਪਹਿਰ ਕਰੀਬ 3 ਵਜੇ ਈ. ਐਮ. ਟੀ. ਤੇ ਚਾਲਕ ਨੇ ਆਸਾ ਵਰਕਰ ਕ੍ਰਿਸ਼ਨਾ ਦੇਵੀ ਦੀ ਮਦਦ ਨਾਲ ਐਬੂਲੈਸ 'ਚ ਡਿਲਵਰੀ ਕਰਵਾ ਦਿੱਤੀ, ਜਿਸ ਨਾਲ ਬੱਚਾ ਅਤੇ ਮਾਂ ਦੋਵੇ ਤੰਦਰੁਸਤ ਹਨ।  ਉਨਾਂ ਦੱਸਿਆ ਕਿ ਉਕਤ ਔਰਤ ਨੇ ਇਕ ਲੜਕੀ ਨੂੰ ਜਨਮ ਦਿੱਤਾ ਅਤੇ ਇਹ ਉਨਾਂ ਦਾ ਦੂਜਾ ਬੱਚਾ ਹੈ। 
 


Related News