ਲੁਟੇਰਾ ਗਿਰੋਹ ਦਾ ਸਰਗਣਾ ਗ੍ਰਿਫਤਾਰ

10/17/2017 5:54:47 AM

ਨਵਾਂਸ਼ਹਿਰ, (ਤ੍ਰਿਪਾਠੀ)- ਚੋਰੀ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਅੰਤਰ ਜ਼ਿਲਾ ਗਿਰੋਹ ਦੇ ਸਰਗਣੇ ਨੂੰ ਪੁਲਸ ਨੇ ਗ੍ਰਿਫਤਾਰ ਕਰ ਕੇ ਚੋਰੀ ਦਾ ਸਾਮਾਨ ਬਰਾਮਦ ਕੀਤਾ ਹੈ, ਜਦਕਿ ਗਿਰੋਹ ਦੇ 2 ਹੋਰ ਮੈਂਬਰਾਂ ਦੀ ਭਾਲ 'ਚ ਪੁਲਸ ਛਾਪੇਮਾਰੀ ਕਰ ਰਹੀ ਹੈ। ਥਾਣਾ ਸਿਟੀ ਨਵਾਂਸ਼ਹਿਰ ਦੇ ਐੱਸ. ਐੱਚ. ਓ. ਇੰਸਪੈਕਟਰ ਰਾਜਕੁਮਾਰ ਨੇ ਦੱਸਿਆ ਕਿ ਪੁਲਸ ਨੇ ਨਵਾਂਸ਼ਹਿਰ ਸਮੇਤ ਜਲੰਧਰ, ਲੁਧਿਆਣਾ, ਕਪੂਰਥਲਾ ਆਦਿ 'ਚ ਦਰਜਨਾਂ ਚੋਰੀਆਂ ਤੇ ਲੁੱਟ-ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ 3 ਮੈਂਬਰਾਂ ਵਾਲੇ ਗਿਰੋਹ ਦੇ ਸਰਗਣੇ ਵਰੁਣ ਉਰਫ਼ ਜੈਜ਼ੀ ਪੁੱਤਰ ਰਮੇਸ਼ ਸੰਗਰ ਵਾਸੀ ਜਲੰਧਰ ਨੂੰ ਗ੍ਰਿਫਤਾਰ ਕਰ ਲਿਆ ਹੈ, ਜਦਕਿ ਇਸ ਕੋਲੋਂ 2 ਐੱਲ. ਸੀ. ਡੀਜ਼, ਲੈਪਟਾਪ, 1 ਡੀ. ਵੀ. ਡੀ., 2 ਦਾੜ੍ਹੀ ਕੱਟਣ ਵਾਲੀਆਂ ਮਸ਼ੀਨਾਂ, ਹੇਅਰ ਡ੍ਰਾਇਰ, ਪ੍ਰੈੱਸ, ਸਾਈਕਲ, 10 ਲੇਡੀਜ਼ ਸੂਟ, 1 ਲਹਿੰਗਾ, ਮੇਕਅਪ ਕਿੱਟ, ਲੇਡੀਜ਼ ਪਰਸ ਤੇ ਹੋਰ ਸਾਮਾਨ ਬਰਾਮਦ ਹੋਇਆ ਹੈ। ਇੰਸਪੈਕਟਰ ਰਾਜਕੁਮਾਰ ਨੇ ਦੱਸਿਆ ਕਿ ਗ੍ਰਿਫਤਾਰ ਨੌਜਵਾਨ ਵੱਲੋਂ ਕੀਤੇ ਗਏ ਖੁਲਾਸੇ ਦੇ ਆਧਾਰ 'ਤੇ ਉਸ ਦੇ 2 ਹੋਰ ਸਾਥੀਆਂ ਬਲਜੀਤ ਸਿੰਘ ਉਰਫ਼ ਬਿੱਟਾ ਪੁੱਤਰ ਰੂਪਲਾਲ ਹਾਲ ਵਾਸੀ ਕਮਾਲਪੁਰਾ ਨਕੋਦਰ ਤੇ ਰਣਜੀਤ ਸਿੰਘ ਉਰਫ਼ ਰਾਣਾ ਪੁੱਤਰ ਸੁਰੇਸ਼ ਕੁਮਾਰ ਵਾਸੀ ਸ਼ਿਵ ਨਗਰ ਜਲੰਧਰ ਨੂੰ ਗ੍ਰਿਫਤਾਰ ਕਰਨ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। 
ਗਿਰੋਹ ਦੇ ਮੈਂਬਰਾਂ 'ਤੇ ਦਰਜਨਾਂ ਪੁਲਸ ਮਾਮਲੇ ਦਰਜ ਹਨ, ਜਿਸ ਵਿਚ ਕਿਸੇ ਵੀ ਮਾਮਲੇ ਵਿਚ ਦੋਸ਼ੀ ਪੇਸ਼ ਨਹੀਂ ਹੋਏ। ਬਿੱਟਾ ਤੇ ਰਾਣਾ ਪਹਿਲਾਂ ਹੀ ਕਿਸੇ ਹੋਰ ਮਾਮਲੇ 'ਚ ਪੁਲਸ ਹਿਰਾਸਤ 'ਚੋਂ ਭੱਜ ਚੁੱਕੇ ਹਨ। ਗ੍ਰਿਫਤਾਰ ਵਰੁਣ ਨੂੰ ਅੱਜ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।


Related News