ਇਸ ਮਹਿਲਾ ਦੀ ਅਸਲੀਅਤ ਖੁਲਦੇ ਹੀ ਹੈਰਾਨ ਰਹਿ ਗਏ ਦੁਕਾਨਦਾਰ

06/25/2017 2:05:12 PM

ਭਾਮੀਆਂ ਕਲਾਂ - ਕੱਪੜੇ ਦੀਆਂ ਦੁਕਾਨਾਂ ਤੇ ਹੋਰ ਦੁਕਾਨਾਂ ਦੇ ਬਾਹਰ ਰੱਖਿਆ ਹੋਇਆ ਸਾਮਾਨ ਕਥਿਤ ਚੋਰੀ ਕਰਨ ਵਾਲੀ ਇਕ ਔਰਤ ਨੂੰ 33 ਫੁੱਟ ਰੋਡ, ਮੂੰਡੀਆਂ ਕਲਾਂ ਦੇ ਦੁਕਾਨਦਾਰਾਂ ਨੇ ਰੰਗੇ ਹੱਥੀਂ ਫੜ ਕੇ ਥਾਣਾ ਜਮਾਲਪੁਰ ਪੁਲਸ ਹਵਾਲੇ ਕੀਤਾ ਹੈ ਜਿਸ ਖਿਲਾਫ ਪੁਲਸ ਨੇ ਕਾਰਵਾਈ ਸ਼ੁਰੂ ਕੀਤੀ ਹੈ।  
ਜਾਣਕਾਰੀ ਅਨੁਸਾਰ 33 ਫੁੱਟ ਰੋਡ 'ਤੇ ਪ੍ਰੀਤ ਕਲਾਥ ਹਾਊਸ ਦੇ ਨਾਲ ਕੱਪੜੇ ਦੀ ਦੁਕਾਨ ਕਰਨ ਵਾਲੇ ਜਗਜੀਤ ਸਿੰਘ ਪੁੱਤਰ ਸੁਮੇਰ ਸਿੰਘ ਵਾਸੀ ਐੱਲ.ਆਈ.ਜੀ. ਫਲੈਟ, ਜਮਾਲਪੁਰ ਨੇ ਦੱਸਿਆ ਕਿ ਸ਼ੁੱਕਰਵਾਰ ਦੀ ਸ਼ਾਮ ਇਕ ਔਰਤ ਉਨ੍ਹਾਂ ਦੀ ਦੁਕਾਨ ਦੇ ਬਾਹਰ ਟੰਗੇ ਹੋਏ ਬੱਚਿਆਂ ਦੇ ਕੱਪੜੇ ਉਸ ਸਮੇਂ ਚੁੱਕ ਕੇ ਲੈ ਗਈ, ਜਦੋਂ ਉਹ ਅੰਦਰ ਕੱਪੜਿਆਂ ਦੀ ਸੈਟਿੰਗ ਕਰ ਰਿਹਾ ਸੀ। ਜਦੋਂ ਉਸ ਨੇ ਅਚਾਨਕ ਬਾਹਰ ਦੇਖਿਆ ਤਾਂ ਉਥੋਂ ਕੱਪੜੇ ਗਾਇਬ ਸਨ ਜਿਸ 'ਤੇ ਉਹ ਬਾਹਰ ਨਿਕਲਿਆ ਉਕਤ ਔਰਤ ਦੀ ਭਾਲ ਕਰਨ ਲੱਗਾ। ਜਦੋਂ ਉਹ ਘਈ ਮਾਰਕੀਟ ਦੇ ਨੇੜੇ ਪਹੁੰਚਿਆ ਤਾਂ ਉਕਤ ਔਰਤ ਉਥੇ ਪਿੰਕ ਪਰਲ ਕਲਾਥ ਹਾਊਸ ਦੇ ਬਾਹਰ ਕੱਪੜੇ ਕਥਿਤ ਚੋਰੀ ਕਰ ਰਹੀ ਸੀ ਜਿਸ 'ਤੇ ਉਸ ਨੇ ਸਥਾਨਕ ਦੁਕਾਨਦਾਰਾਂ ਦੀ ਮਦਦ ਨਾਲ ਉਕਤ ਔਰਤ ਨੂੰ ਫੜ ਲਿਆ ਤੇ ਥਾਣਾ ਜਮਾਲਪੁਰ ਪੁਲਸ ਦੇ ਹਵਾਲੇ ਕਰ ਦਿੱਤਾ। ਮੌਕੇ 'ਤੇ ਮਹਿਲਾ ਮੁਲਾਜ਼ਮਾਂ ਨਾਲ ਪਹੁੰਚੀ ਥਾਣਾ ਜਮਾਲਪੁਰ ਪੁਲਸ ਨੇ ਔਰਤ ਨੂੰ ਥਾਣੇ ਲੈ ਆਂਦਾ ਜਿਥੇ ਉਸ ਦੇ ਖਿਲਾਫ ਮੁਕੱਦਮਾ ਦਰਜ ਕੀਤਾ ਜਾ ਰਿਹਾ ਸੀ। 


Related News