12ਵੀਂ ਦੀ ਵਿਦਿਆਰਥਣ ਨੇ ਗਲਤੀ ਨਾਲ ਜ਼ਹਿਰੀਲੀ ਦਵਾਈ ਨਿਗਲੀ; ਮੌਤ

08/17/2017 2:58:33 AM

ਹੁਸ਼ਿਆਰਪੁਰ/ਮਾਹਿਲਪੁਰ, (ਜ.ਬ.)- ਗਲਤੀ ਨਾਲ ਜ਼ਹਿਰੀਲੀ ਦਵਾਈ ਨਿਗਲਣ ਨਾਲ 12ਵੀਂ ਕਲਾਸ 'ਚ ਪੜ੍ਹਨ ਵਾਲੀ ਵਿਦਿਆਰਥਣ ਦੀ ਮੌਤ ਹੋ ਗਈ। ਥਾਣਾ ਚੱਬੇਵਾਲ ਪੁਲਸ ਨੂੰ ਦਿੱਤੇ ਬਿਆਨ 'ਚ ਦਰਬਾਰਾ ਸਿੰਘ ਵਾਸੀ ਟੂਟੋਮਜਾਰਾ ਨੇ ਕਿਹਾ ਕਿ ਉਸ ਦੀ ਬੇਟੀ ਪ੍ਰਵੀਨ ਕੌਰ 15 ਅਗਸਤ ਦੀ ਪਰੇਡ 'ਚ ਹਿੱਸਾ ਲੈਣ ਦੀ ਤਿਆਰੀ ਕਰ ਰਹੀ ਸੀ। ਬੀਤੇ ਦਿਨੀਂ ਉਸ ਨੇ ਘਰ 'ਚ ਰੱਖੀ ਜ਼ਹਿਰੀਲੀ ਦਵਾਈ ਗਲਤੀ ਨਾਲ ਨਿਗਲ ਲਈ। ਹਾਲਤ ਵਿਗੜਨ 'ਤੇ ਉਸ ਨੂੰ ਮਾਹਿਲਪੁਰ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਸਿਵਲ ਹਸਪਤਾਲ ਹੁਸ਼ਿਆਰਪੁਰ ਰੈਫਰ ਕਰ ਦਿੱਤਾ। ਇਥੇ ਉਸ ਦੀ ਮੌਤ ਹੋ ਗਈ। 
ਦਰਬਾਰਾ ਸਿੰਘ ਨੇ ਕਿਹਾ ਕਿ ਉਸ ਦੀਆਂ 3 ਬੇਟੀਆਂ ਹਨ। ਪ੍ਰਵੀਨ ਕੌਰ ਜੱਜ ਬਣਨ ਦੀ ਇੱਛਾ ਨਾਲ ਖੂਬ ਪੜ੍ਹਾਈ ਕਰ ਰਹੀ ਸੀ। ਥਾਣਾ ਚੱਬੇਵਾਲ ਪੁਲਸ ਨੇ ਮ੍ਰਿਤਕਾ ਦੇ ਪਿਤਾ ਦੇ ਬਿਆਨਾਂ 'ਤੇ ਕਾਰਵਾਈ ਕਰਦੇ ਹੋਏ ਪੋਸਟਮਾਰਟਮ ਕਰਵਾ ਕੇ ਲਾਸ਼ ਵਾਰਿਸਾਂ ਦੇ ਹਵਾਲੇ ਕਰ ਦਿੱਤੀ ਹੈ।


Related News