ਭਿਆਨਕ ਹਾਦਸਾ: ਟਰੱਕ ਤੇ ਕੰਧ ਵਿਚਾਲੇ ਪਿਸਿਆ ਨੌਜਵਾਨ (ਵੀਡੀਓ)

06/27/2017 12:19:53 PM

ਜਲੰਧਰ (ਸੋਨੂੰ ਮਹਾਜਨ)— ਬੂਟਾਂ ਮੰਡੀ ਨੇੜੇ ਵਾਪਰੇ ਭਿਆਨਕ ਹਾਦਸੇ 'ਚ ਇਕ ਨੌਜਵਾਨ ਦੀ ਮੌਤ ਹੋ ਗਈ। ਹਾਦਸਾ ਇੰਨਾਂ ਭਿਆਨਕ ਸੀ ਕਿ ਨੌਜਵਾਨ ਟਰੱਕ ਤੇ ਕੰਧ ਦੇ ਵਿਚਕਾਰ ਬੁਰੀ ਤਰ੍ਹਾਂ ਨਾਲ ਪਿਸਿਆ ਗਿਆ। ਜਿਸ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅਸਲ 'ਚ ਲੁੱਕ ਬਜਰੀ ਵਾਲਾ ਟਰੱਕ ਜਿਵੇਂ ਹੀ ਸੜਕ ਦੇ ਕੰਢੇ ਰੁਕਿਆ, ਅਚਾਨਕ ਸੜਕ ਬੈਠ ਜਾਣ ਕਰ ਕੇ ਟਰੱਕ ਦਾ ਟਾਇਰ ਧੱਸ ਗਿਆ ਅਤੇ ਸਾਰਾ ਭਾਰ ਕੰਧ ਵੱਲ ਪੈ ਗਿਆ। ਇਸ ਦੌਰਾਨ ਸੁਰਿੰਦਰ ਕੁਮਾਰ ਦੀ ਦੋਹਾਂ ਵਿਚਾਲੇ ਫੱਸ ਜਾਣ ਨਾਲ ਮੌਤ ਹੋ ਗਈ। ਇਸ ਸਬੰਧੀ ਥਾਣਾ 6 ਦੇ ਇੰਚਾਰਜ ਨੇ ਦੱਸਿਆ ਕਿ ਲਾਸ਼ ਕਬਜ਼ੇ 'ਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀਹੈ।


Related News