ਗੜ੍ਹਸ਼ੰਕਰ ਰੋਡ ''ਤੇ ਵਾਪਰਿਆ ਭਿਆਨਕ ਹਾਦਸਾ, ਤਿੰਨ ਵਿਅਕਤੀਆਂ ਦੀ ਮੌਕੇ ''ਤੇ ਮੌਤ

05/23/2017 11:36:09 AM

ਹੁਸ਼ਿਆਰਪੁਰ — ਇਥੇ ਮੰਗਲਵਾਰ ਸਵੇਰੇ ਪੰਜ ਵਜੇ ਦੇ ਕਰੀਬ ਇਕ ਟੂਰਿਸਟ ਬੱਸ ਤੇ ਟੈਂਪੂ ਦੀ ਭਿਆਨਕ ਟੱਕਰ ਨਾਲ ਤਿੰਨ ਲੋਕਾਂ ਦੀ ਮੌਤ ਹੋ ਗਈ। ਮਿਲੀ ਜਾਣਕਾਰੀ ਮੁਤਾਬਕ ਅੱਜ ਸਵੇਰੇ ਪੰਜ ਵਜੇ ਦੇ ਕਰੀਬ ਹਲਕਾ ਗੜ੍ਹਸ਼ੰਕਰ ਦੇ ਨੇੜੇ ਕਸੇਬੇ ਸਮੁੰਦੜਾ ''ਚ ਹੋਏ ਇਕ ਹਾਦਸੇ ''ਚ ਚੰਡੀਗੜ੍ਹ-ਪਠਾਨਕੋਟ ਟੂਰਿਸਟ ਬੱਸ ਸਾਹਮਣੇ ਤੋਂ ਆ ਰਹੇ ਟੈਂਪੂ ਨਾਲ ਜਾ ਟਕਰਾਈ, ਜਿਸ ਕਾਰਨ ਟੈਂਪੂ ਚਾਲਕ ਅਤੇ ਬੱਸ ਚਾਲਕ ਦੇ ਨਾਲ ਇਕ ਬੱਸ ਸਾਵਰ ਯਾਤਰੀ ਦੀ ਮੌਕੇ ''ਤੇ ਮੌਤ ਹੋ ਗਈ ਹੈ। ਹਾਦਸਾ ਇਨ੍ਹਾਂ ਭਿਆਨਕ ਸੀ ਕਿ ਬੱਸ ਦੇ ਪਰਖੱਚੇ ਉੱਡ ਗਏ। 
ਘਟਨਾ ਦੀ ਸੂਚਨਾ ਮਿਲਣ ਤੋਂ ਬਾਅਦ ਮੌਕੇ ''ਤੇ ਪੁੱਜੀ ਸਥਾਨਕ ਪੁਲਸ ਨੇ ਸਵਾਰੀਆਂ ਦੀ ਮਦਦ ਕੀਤੀ ਅਤੇ ਜ਼ਖਮੀਆਂ ਨੂੰ ਸਿਵਲ ਹਸਪਤਾਲ ਪਹੁੰਚਾਇਆ। ਨਾਲ ਹੀ ਪੁਲਸ ਵਲੋਂ ਮਿਤ੍ਰਕਾਂ ਦੀਆਂ ਲਾਸ਼ਾਂ ਨੂੰ ਕਬਜ਼ੇ ''ਚ ਲੈ ਕੇ ਪੋਸਟਮਾਰਟਮ ਲਈ ਹਸਪਤਾਲ ਭੇਜ ਦਿੱਤਾ ਗਿਆ ਹੈ ਅਤੇ ਸਥਾਨਕ ਪੁਲਸ ਮਾਮਲੇ ਦੀ ਜਾਂਚ ''ਚ ਜੁੱਟ ਗਈ ਹੈ।

Related News