ਰਾਣਾ ਡਿਆਲ ਨੇ ਸਬ ਤਹਿਸੀਲ ਝਬਾਲ ''ਚ ਖੱਜਲ ਖਰਾਬ ਹੋ ਰਹੇ ਲੋਕਾਂ ਦੀਆਂ ਮੁਸ਼ਕਿਲਾਂ ਸੁਣੀਆਂ

08/18/2017 3:39:53 PM

ਝਬਾਲ (ਨਰਿੰਦਰ) — ਤਹਿਸੀਦਾਰਾਂ ਦੀ ਚੱਲ ਰਹੀ ਹੜਤਾਲ ਕਾਰਨ ਅੱਜ ਸਾਰਾ ਦਿਨ ਅੱਤ ਦੀ ਗਰਮੀ 'ਚ ਸਬ ਤਹਿਸੀਲ ਝਬਾਲ ਵਿਖੇ ਜਿਥੇ ਕਿਸਾਨ ਆਪਣੇ ਕੰਮਾਂ ਨੂੰ ਲੈ ਕੇ ਸਾਰਾ ਦਿਨ ਖੱਜਲ ਖਰਾਬ ਹੁੰਦੇ ਰਹੇ, ਉਥੇ ਹੀ ਸਕੂਲਾਂ ਦੇ ਬੱਚੇ ਵੀ ਆਪਣੇ ਜ਼ਰੂਰੀ ਸਰਟੀਫਿਕੇਟ ਬਣਾਉਣ ਨੂੰ ਲੈ ਕੇ ਸਾਰਾਂ ਦਿਨ ਖੱਜਲ ਖਰਾਬ ਹੁੰਦੇ ਨਜ਼ਰ ਆਏ। ਇਸ ਸੰਬੰਧੀ ਸੂਚਨਾ ਮਿਲਦੇ ਹੀ ਵਿਧਾਇਕ ਡਾ. ਅਗਨੀਹੋਤਰੀ ਦਾ ਸਿਆਸੀ ਪੀ. ਏ. ਰਾਣਾ ਡਿਆਲ ਨੇ ਉਚੇਚੇ ਤੌਰ 'ਤੇ ਝਬਾਲ ਤਹਿਸੀਲ 'ਚ ਪਹੁੰਚ ਕੇ ਖੱਜਲ ਖਰਾਬ ਹੋ ਰਹੇ ਲੋਕਾਂ ਦੀਆਂ ਤਕਲੀਫਾਂ ਮੌਕੇ 'ਤੇ ਹੀ ਸੁਣਕੇ ਅਫਸਰਾਂ ਕੋਲੋਂ ਹੱਲ ਕਰਵਾਈਆਂ। 
ਇਸ ਸਮੇਂ ਲੋਕਾਂ ਵਲੋਂ ਰਾਣਾ ਡਿਆਲ ਨੂੰ ਨਾਇਬ ਤਹਿਸੀਲਦਾਰ ਤੇ ਹੋਰ ਤਹਿਸੀਲ ਦੇ ਅਧਿਕਾਰੀਆਂ ਵਲੋਂ ਜਾਣਬੁੱਝ ਕੇ ਕੀਤੀ ਜਾਂਦੀ ਖੱਜਲ ਖਰਾਬੀ ਬਾਰੇ ਦੱਸਿਆ। ਜਿਸ ਤੋਂ ਬਾਅਦ ਪੀ. ਏ. ਰਾਣਾ ਡਿਆਲ ਨੇ ਲੋਕਾਂ ਨੂੰ ਵਿਸ਼ਵਾਸ ਦਵਾਇਆ ਕਿ ਲੋਕਾਂ ਨਾਲ ਅਜਿਹਾ ਵਤੀਰਾ ਕਰਨ ਵਾਲੇ ਤਹਿਸੀਲਦਾਰਾਂ ਨੂੰ ਬਖਸ਼ਿਆ ਨਹੀਂ ਜਾਵੇਗਾ। ਇਸ ਸਮੇਂ ਰਾਜਾ ਕਲੇਰ, ਲਾਡੀ , ਰਾਮ ਸਿੰਘ ਨਾਮਧਾਰੀ, ਗੁਰਮੀਤ ਕੁਮਾਰ ਟਿੰਕੂ, ਪੱਪਾ ਝਬਾਲ ਬੱਬੂ ਝਬਾਲ, ਸਰਬਜੀਤ ਸਿੰਘ ਆਦਿ ਹਾਜ਼ਰ ਸਨ।


Related News