ਭਿਆਨਕ ਹਾਦਸੇ ਅਧਿਆਪਕਾ ਦੀ ਮੌਤ

11/18/2017 3:34:35 PM

ਗੜ੍ਹਸ਼ੰਕਰ (ਸ਼ੋਰੀ) : ਸਥਾਨਕ ਨੰਗਲ ਰੋਡ 'ਤੇ ਸ਼ਨੀਵਾਰ ਸਵੇਰੇ ਵਾਪਰੇ ਸੜਕ ਹਾਦਸੇ 'ਚ ਇਕ ਅਧਿਆਪਕਾ ਦੀ ਮੌਤ ਹੋ ਗਈ। ਜਾਣਕਾਰੀ ਅਨੁਸਾਰ ਸਰਕਾਰੀ ਪ੍ਰਾਇਮਰੀ ਸਕੂਲ ਪਾਹਲੇਵਾਲ ਦੀ ਅਧਿਆਪਕਾ ਬਲਵੀਰ ਕੌਰ (30) ਪਤਨੀ ਸੰਨੀ ਧੀਮਾਨ ਜੋ ਕਿ ਆਪਣੀ ਮੋਪੇਡ 'ਤੇ ਸਕੂਲ ਜਾ ਰਹੀ ਸੀ ਕਿ ਇਕ ਟਰੈਕਟਰ-ਟਰਾਲੀ ਦੀ ਲਪੇਟ 'ਚ ਆ ਗਈ।
ਸੂਤਰਾਂ ਮੁਤਾਬਕ ਸੜਕ 'ਤੇ ਸਥਿਤ ਇਕ ਘਰ ਵਿਚ ਮਕਾਨ ਦੀ ਉਸਾਰੀ ਦਾ ਕੰਮ ਚੱਲ ਰਿਹਾ ਸੀ ਤੇ ਟ੍ਰੈਕਟਰ ਚਾਲਕ ਵਲੋਂ ਰੇਤਾ ਦੀ ਭਰਤੀ ਪਾਉਂਦੇ ਸਮੇਂ ਟ੍ਰੈਕਟਰ-ਟਰਾਲੀ ਨੂੰ ਪਿੱਛੇ ਕੀਤਾ ਜਾ ਰਿਹਾ ਸੀ ਜਿਸ ਦੌਰਾਨ ਅਧਿਆਪਕਾ ਬਲਵੀਰ ਕੌਰ ਟਰਾਲੀ ਦੀ ਲਪੇਟ ਵਿਚ ਆ ਗਈ। ਏ.ਐੱਸ.ਆਈ. ਸਤਵਿੰਦਰ ਸਿੰਘ ਨੇ ਦੱਸਿਆ ਕਿ ਟ੍ਰੈਕਟਰ ਚਾਲਕ ਪ੍ਰਦੀਪ ਸਿੰਘ ਵਾਸੀ ਖਾਨਪੁਰ ਖਿਲਾਫ਼ ਮਾਮਲਾ ਦਰਜ ਕੀਤਾ ਗਿਆ ਹੈ। ਅਧਿਆਪਕਾ ਦੀ ਮੌਤ ਦੀ ਖ਼ਬਰ ਮਿਲਣ 'ਤੇ ਇਲਾਕੇ ਵਿਚ ਸੋਗ ਦੀ ਲਹਿਰ ਦੌੜ ਗਈ।


Related News