ਟਾਂਡਾ: ਨਸ਼ੇ ''ਚ ਧੁੱਤ ਡਰਾਈਵਰ ਨੇ 2 ਸਕੂਟਰ ਸਵਾਰਾਂ ਨੂੰ ਦਰੜਿਆ (ਦੇਖੋ ਤਸਵੀਰਾਂ)

06/27/2017 2:20:19 PM

ਹੁਸ਼ਿਆਰਪੁਰ (ਸਮੀਰ ਵਸ਼ਿਸ਼ਟ)— ਨਸ਼ੇ 'ਚ ਧੁੱਤ ਕੈਂਟਰ ਡਰਾਈਵਰ ਨੇ ਪੁਲਸ ਨਾਕਾ ਤੋੜ ਕੇ 2 ਸਕੂਟਰ ਸਵਾਰਾਂ ਨੂੰ ਬਰਹਿਮੀ ਨਾਲ ਕੁਚਲਿਆ ਦਿੱਤਾ ਹੈ। ਇਹ ਹਾਦਸਾ ਰਾਤ ਨੂੰ ਉਸ ਸਮੇਂ ਹੋਇਆ ਜਦੋਂ ਇਹ ਕੈਂਟਰ ਸ੍ਰੀ ਹਰਗੋਬਿੰਦਪੁਰ ਵਲੋਂ ਆ ਰਿਹਾ ਸੀ ਕਿ ਗੜਾ ਮੋੜ 'ਤੇ ਪੁਲਸ ਨੇ ਇਸ ਨੂੰ ਰੁੱਕਣ ਦਾ ਇਸ਼ਾਰਾ ਕੀਤਾ ਪਰ ਡਰਾਈਵਰ ਨੇ ਰੁੱਕਣ ਦੀ ਬਜਾਏ ਨਾਕਾ ਤੋੜ ਦੇ ਗੱਡੀ ਨੂੰ ਹੋਰ ਤੇਜ਼ ਕਰ ਦਿੱਤਾ, ਜਿਸ ਤੋਂ ਬਾਅਦ ਪੁਲਸ ਨੇ ਇਸ ਦਾ ਪਿੱਛਾ ਕਰਨਾ ਸ਼ੁਰੂ ਕੀਤਾ ਜਦੋਂ ਇਹ ਕੈਂਟਰ ਟਾਡਾਂ ਚੋਂਕ 'ਚ ਪਹੁੰਚਿਆ ਤਾਂ ਬੇਕਾਬੂ ਹੋਏ ਇਸ ਕੈਂਟਰ ਨੇ 2 ਸਕੂਟਰ ਸਵਾਰਾਂ ਨੂੰ ਕੁਚਲ ਦਿੱਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਸਿਵਲ ਹਪਸਤਾਲ ਟਾਂਡਾ 'ਚ ਦਾਖਲ ਕਰਵਾਇਆ ਗਿਆ ਪਰ ਉਨ੍ਹਾਂ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਦੋਹਾਂ ਨੂੰ ਬਾਅਦ 'ਚ ਹੁਸ਼ਿਆਰਪੁਰ ਰੈਫਰ ਕਰ ਦਿੱਤਾ ਗਿਆ। ਉਨ੍ਹਾਂ ਦੀ ਹਾਲਤ ਚਿੰਤਾਜਨਕ ਬਣੀ ਹੋਈ ਹੈ।


Related News