ਟੀ. ਜੀ. ਟੀ. ਪੇਪਰ ਲੀਕ ਮਾਮਲਾ ਮੁਲਜ਼ਮ ਦੀ ਜ਼ਮਾਨਤ ਪਟੀਸ਼ਨ ਰੱਦ

12/12/2017 7:07:11 AM

ਚੰਡੀਗੜ੍ਹ, (ਸੰਦੀਪ)- ਟੀ. ਜੀ. ਟੀ. ਪੇਪਰ ਲੀਕ ਮਾਮਲੇ 'ਚ ਮੁਲਜ਼ਮ ਸ਼ੈਲੇਸ਼ ਦੀ ਜ਼ਮਾਨਤ ਪਟੀਸ਼ਨ ਅਦਾਲਤ ਨੇ ਰੱਦ ਕਰ ਦਿੱਤੀ। ਜੇ. ਬੀ. ਟੀ. ਭਰਤੀ ਘਪਲੇ 'ਚ ਪੁਲਸ ਵਲੋਂ 90 ਦਿਨਾਂ 'ਚ ਚਲਾਨ ਪੇਸ਼ ਨਾ ਕਰ ਸਕਣ 'ਤੇ ਸ਼ਿਵ ਬਹਾਦਰ ਸਮੇਤ ਹੋਰ ਮਾਸਟਰਮਾਈਂਡ ਨੂੰ ਜ਼ਮਾਨਤ ਮਿਲ ਗਈ ਸੀ। ਇਸ ਨਾਲ ਹੋਈ ਕਿਰਕਿਰੀ ਤੋਂ ਬਾਅਦ ਪੁਲਸ ਨੇ ਮਾਮਲੇ 'ਚ ਵੱਖਰ ਤੌਰ 'ਤੇ ਟੀ. ਜੀ. ਟੀ. ਭਰਤੀ ਘਪਲੇ 'ਚ 13 ਅਕਤੂਬਰ ਨੂੰ ਨਵੀਂ ਐੱਫ. ਆਈ. ਆਰ. ਦਰਜ ਕੀਤੀ ਸੀ। ਇਸੇ ਮਾਮਲੇ 'ਚ ਸ਼ਿਵ ਬਹਾਦਰ ਅਤੇ ਸ਼ੈਲੇਸ਼ ਦੀ ਪੁਲਸ ਨੇ ਫਿਰ ਤੋਂ ਗ੍ਰਿਫਤਾਰੀ ਦਿਖਾਈ ਸੀ। 
ਇਸੇ ਮਾਮਲੇ 'ਚ ਸ਼ੈਲੇਸ਼ ਨੇ ਜ਼ਮਾਨਤ ਪਟੀਸ਼ਨ ਦਾਇਰ ਕੀਤੀ ਸੀ, ਉਥੇ ਹੀ ਇਸ 'ਚ ਦੂਜੇ ਮੁਲਜ਼ਮ ਸ਼ਿਵ ਕੁਮਾਰ ਦੀ ਜ਼ਮਾਨਤ ਪਟੀਸ਼ਨ ਵੀ ਅਦਾਲਤ ਰੱਦ ਕਰ ਚੁੱਕੀ ਹੈ। ਸ਼ੈਲੇਸ਼ ਵਲੋਂ ਦਾਇਰ ਜ਼ਮਾਨਤ ਪਟੀਸ਼ਨ 'ਚ ਕਿਹਾ ਗਿਆ ਸੀ ਕਿ ਪੁਲਸ ਨੇ ਉਸਨੂੰ ਮਾਮਲੇ 'ਚ ਝੂਠਾ ਫਸਾਇਆ ਹੈ। ਉਸਦੇ ਕੋਲੋਂ ਪੁਲਸ ਨੂੰ ਕੁਝ ਵੀ ਰਿਕਵਰ ਨਹੀਂ ਹੋਇਆ ਹੈ। ਮਾਮਲੇ 'ਚ ਚਲਾਨ ਦਾਖਲ ਕਰਨ 'ਚ ਸਮਾਂ ਲੱਗੇਗਾ। ਇਸ ਲਈ ਉਸਨੂੰ ਪੁਲਸ ਕਸਟਡੀ 'ਚ ਰਹਿਣ ਦੀ ਕੋਈ ਲੋੜ ਨਹੀਂ ਹੈ, ਉਥੇ ਹੀ ਉਸਨੇ ਜ਼ਮਾਨਤ ਮਿਲਣ 'ਤੇ ਪੁਲਸ ਜਾਂਚ ਨੂੰ ਪ੍ਰਭਾਵਿਤ ਨਾ ਕਰਨ ਦੀ ਦਲੀਲ ਦਿੱਤੀ ਸੀ। ਜ਼ਮਾਨਤ ਪਟੀਸ਼ਨ 'ਤੇ ਪੁਲਸ ਵਲੋਂ ਦਾਇਰ ਜਵਾਬ 'ਚ ਮੁਲਜ਼ਮ ਦੀ ਜ਼ਮਾਨਤ ਦਾ ਵਿਰੋਧ ਕੀਤਾ ਗਿਆ ਸੀ।


Related News