ਲੁਧਿਆਣਾ ''ਚ ਸਵਾਈਨ ਫਲੂ ਦਾ ਕਹਿਰ, ਤਿੰਨ ਘਰਾਂ ''ਚ ਵਿਛੇ ਮੌਤ ਦੇ ਸੱਥਰ

08/18/2017 12:18:26 PM

ਲੁਧਿਆਣਾ (ਸਹਿਗਲ) : ਮਹਾਨਗਰ ਵਿਚ ਸਵਾਈਨ ਫਲੂ ਨਾਲ 3 ਹੋਰ ਮਰੀਜ਼ਾਂ ਦੀ ਮੌਤ ਹੋਣ ਦਾ ਪਤਾ ਲੱਗਾ ਹੈ। ਇਨ੍ਹਾਂ ਵਿਚ ਇਕ 52 ਸਾਲਾ ਔਰਤ ਮਰੀਜ਼ ਸਲੇਮ ਟਾਬਰੀ ਦੀ ਭਗਤ ਕਾਲੋਨੀ ਦੀ ਰਹਿਣ ਵਾਲੀ ਸੀ। ਦੂਜਾ 55 ਸਾਲਾ ਵਿਅਕਤੀ ਭਾਈ ਰਣਧੀਰ ਸਿੰਘ ਨਗਰ ਦਾ ਰਹਿਣ ਵਾਲਾ ਦੱਸਿਆ ਜਾਂਦਾ ਹੈ। ਦੋਵੇਂ ਮਰੀਜ਼ ਦਯਾਨੰਦ ਹਸਪਤਾਲ ਵਿਚ ਭਰਤੀ ਸਨ। ਇਸ ਤੋਂ ਇਲਾਵਾ ਬੀਤੇ ਦਿਨ ਸਵਾਈਨ ਫਲੂ ਤੋਂ ਇਕ ਸ਼ੱਕੀ ਮਰੀਜ਼ ਦੀ ਸਿਵਲ ਹਸਪਤਾਲ ਵਿਚ ਮੌਤ ਹੋ ਗਈ ਸੀ। ਇਹ 48 ਸਾਲਾ ਮਰੀਜ਼ ਸ਼ਿਮਲਾਪੁਰੀ ਦਾ ਰਹਿਣ ਵਾਲਾ ਸੀ। ਸਿਹਤ ਵਿਭਾਗ ਨੇ ਅਜੇ ਤੱਕ ਇਕ ਮਰੀਜ਼ ਵਿਚ ਹੀ ਸਵਾਈਨ ਫਲੂ ਦੀ ਪੁਸ਼ਟੀ ਕੀਤੀ ਹੈ। ਹੁਣ ਤੱਕ ਸਿਹਤ ਵਿਭਾਗ 29 ਮਰੀਜ਼ਾਂ ਵਿਚ ਸਵਾਈਨ ਫਲੂ ਦੀ ਪੁਸ਼ਟੀ ਕਰ ਚੁੱਕਾ ਹੈ, ਜਦੋਂਕਿ 8 ਵਿਅਕਤੀਆਂ ਦੀ ਸਵਾਈਨ ਫਲੂ ਨਾਲ ਮੌਤ ਦੀ ਪੁਸ਼ਟੀ ਕੀਤੀ ਜਾ ਚੁੱਕੀ ਹੈ।


Related News