ਸਵੱਛ ਭਾਰਤ ਅਭਿਆਨ ਤਹਿਤ ਸਾਫ-ਸਫਾਈ ਕਰਨ ਦੀ ਕੀਤੀ ਸ਼ੁਰੂਆਤ

08/18/2017 6:16:54 AM

ਮੋਗਾ (ਗਰੋਵਰ/ਗੋਪੀ) - ਸਥਾਨਕ ਵਾਰਡ ਨੰਬਰ-10 ਅਧੀਨ ਪੈਂਦੇ ਸਿਵਲ ਲਾਈਨ ਖੇਤਰ 'ਚ ਕੌਂਸਲਰ ਰੀਟਾ ਚੋਪੜਾ ਦੇ ਬੇਟੇ ਯੁਵਾ ਭਾਜਪਾ ਆਗੂ ਵਿਨੀਤ ਚੋਪੜਾ ਵੱਲੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੇ ਗਏ ਸਵੱਛ ਭਾਰਤ ਅਭਿਆਨ ਤਹਿਤ ਸਫਾਈ ਅਭਿਆਨ ਦੀ ਸ਼ੁਰੂਆਤ ਕੀਤੀ ਗਈ। ਭਾਜਪਾ ਯੁਵਾ ਵਿਨੀਤ ਚੋਪੜਾ ਅਤੇ ਸਮੂਹ ਨੌਜਵਾਨਾਂ ਨੇ ਸਿਵਲ ਲਾਈਨ ਨਗਰ ਦੀ ਸਾਫ-ਸਫਾਈ ਕਰਦੇ ਹੋਏ ਸਵੱਛਤਾ ਦਾ ਸੰਕਲਪ ਲਿਆ। ਭਾਜਪਾ ਯੁਵਾ ਆਗੂ ਵਿਨੀਤ ਚੋਪੜਾ ਨੇ ਕਿਹਾ ਕਿ ਸਾਲ 2014 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸਵੱਛ ਭਾਰਤ ਅਭਿਆਨ ਦੀ ਸ਼ੁਰੂਆਤ ਕੀਤੀ ਗਈ ਸੀ, ਜਿਸ ਵਿਚ ਪ੍ਰਧਾਨ ਮੰਤਰੀ ਨੇ ਲੋਕਾਂ ਨੂੰ ਆਪਣੇ ਸੰਬੋਧਨ 'ਚ ਲੋਕਾਂ ਨੂੰ ਆਪਣਾ ਆਲਾ-ਦੁਆਲਾ ਸਾਫ ਰੱਖਣ ਦੀ ਅਪੀਲ ਕਰਦਿਆਂ ਇਸ ਅਭਿਆਨ ਨਾਲ ਜੁੜਨ ਦੀ ਅਪੀਲ ਕੀਤੀ ਸੀ। ਉਨ੍ਹਾਂ ਦੱਸਿਆ ਕਿ ਅੱਜ ਸਵੱਛ ਭਾਰਤ ਅਭਿਆਨ ਤਹਿਤ ਨੌਜਵਾਨਾਂ ਨੇ ਵਾਰਡ 'ਚ ਇਕ ਜਗ੍ਹਾ 'ਤੇ ਇਕੱਠੇ ਹੋ ਕੇ ਵਾਰਡ ਦੀਆਂ ਗਲੀਆਂ ਅਤੇ ਮੁਹੱਲਿਆਂ ਵਿਚ ਨਾਲੀਆਂ, ਰਸਤਿਆਂ ਨੂੰ ਸਾਫ ਕੀਤਾ। ਇਸ ਸਮੇਂ ਯੁਵਾ ਆਗੂ ਡਾ. ਪ੍ਰਦੀਪ ਸਿੰਘ, ਮਨੀਸ਼ ਤਿਵਾੜੀ, ਪੁਨੀਤ ਬਾਂਸਲ, ਗਗਨ ਪਲਾਹਾ, ਅਭੇ ਮਦਾਨ, ਰਣਬੀਰ ਅਰੋੜਾ, ਅਮਿਤ ਅਰੋੜਾ, ਹਨੀ ਸੇਠੀ, ਬਲਵਿੰਦਰ ਸਿੰਘ, ਦਵਿੰਦਰ ਸਿੰਘ, ਵਰਿੰਦਰ, ਸ਼ਾਲੀਨ ਸ਼ਰਮਾ, ਸੈਮੀ ਆਦਿ ਨੇ ਵਾਰਡ ਦੀ ਸਫਾਈ ਕੀਤੀ। ਯੁਵਾ ਆਗੂ ਵਿਨੀਤ ਚੋਪੜਾ ਨੇ ਦੱਸਿਆ ਕਿ ਹਫਤੇ 'ਚ ਦੋ ਵਾਰ ਸਵੇਰੇ 6 ਤੋਂ 8 ਵਜੇ ਤੱਕ ਵਾਰਡ ਦੀ ਸਾਫ-ਸਫਾਈ ਕੀਤੀ ਜਾਇਆ ਕਰੇਗਾ।


Related News