ਕੂੜੇ ਨਾਲ ਭਰੀ ਰੇਹੜੀ ਲੈ ਕੇ MP ਸੰਤੋਖ ਚੌਧਰੀ ਦੇ ਘਰ ਦੇ ਬਾਹਰ ਬੈਠਾ 9ਵੀਂ ਕਲਾਸ ਦਾ ਬੱਚਾ, ਜਾਣੋ ਕੀ ਹੈ ਕਾਰਨ?

07/17/2017 10:38:29 AM

ਜਲੰਧਰ(ਸੋਨੂੰ)— ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਸ਼ੁਰੂ ਕੀਤੀ ਗਈ ਸਵੱਛ ਭਾਰਤ ਮੁਹਿੰਮ ਦੀਆਂ ਵੱਖ-ਵੱਖ ਸ਼ਹਿਰਾਂ 'ਚ ਧੱਜੀਆਂ ਉੱਡਦੀਆਂ ਨਜ਼ਰ ਆ ਰਹੀਆਂ ਹਨ। ਇਸ ਦੀ ਇਕ ਉਦਾਹਰਣ ਜਲੰਧਰ ਸ਼ਹਿਰ 'ਚ ਦੇਖਣ ਨੂੰ ਮਿਲੀ, ਜਿੱਥੇ ਥਾਂ-ਥਾਂ 'ਤੇ ਲੱਗੇ ਗੰਦਗੀ ਦੇ ਢੇਰਾਂ ਨੇ ਲੋਕਾਂ ਦਾ ਜਿਊਣਾ ਮੁਸ਼ਕਿਲ ਕੀਤਾ ਹੋਇਆ ਹੈ। ਇਸ ਨੂੰ ਦੇਖਦੇ ਹੋਏ 9ਵੀਂ ਕਲਾਸ ਦੇ ਬੱਚੇ ਨੇ ਇਸ ਦੇ ਪ੍ਰਤੀ ਲੋਕਾਂ ਦੇ ਨਾਲ-ਨਾਲ ਅਫਸਰਾਂ ਨੂੰ ਵੀ ਜਾਗਰੂਕ ਕਰਨ ਦੀ ਮੁਹਿੰਮ ਛੇੜ ਰੱਖੀ ਹੈ, ਜਿਸ ਦੇ ਤਹਿਤ ਉਸ ਨੇ ਮੰਤਰੀਆਂ ਸਮੇਤ ਕਈ ਅਫਸਰਾਂ ਨੂੰ ਸ਼ਹਿਰ 'ਚ ਵੱਧ ਰਹੀ ਗੰਦਗੀ ਬਾਰੇ ਜਾਣੂੰ ਕਰਵਾਉਂਦੇ ਹੋਏ ਕਈ ਵਾਰ ਸ਼ਿਕਾਇਤ ਕੀਤੀ ਹੈ ਅਤੇ ਉਹ ਇਸ ਮਾਮਲੇ 'ਚ ਭੁੱਖ ਹੜਤਾਲ 'ਤੇ ਵੀ ਬੈਠ ਚੁੱਕਾ ਹੈ ਪਰ ਪ੍ਰਸ਼ਾਸਨ ਵੱਲੋਂ ਸਿਵਾਰਏ ਲਾਰਿਆਂ ਦੇ ਕੁਝ ਨਹੀਂ ਕੀਤਾ ਗਿਆ। ਇਸ ਸਬੰਧੀ 9ਵੀਂ ਕਲਾਸ 'ਚ ਪੜ੍ਹਦੇ ਵਿਦਿਆਰਥੀ ਸੁਸ਼ੀਲ ਤਿਵਾੜੀ ਨੇ ਕਾਂਗਰਸ MP ਸੰਤੋਖ ਚੌਧਰੀ ਨੂੰ ਵੀ ਪੱਤਰ ਲਿਖਿਆ ਪਰ ਕਾਰਵਾਈ ਨਾ ਹੋਣ 'ਤੇ ਰੋਸ ਵਜੋ ਉਸ ਨੇ ਕੂੜੇ ਨਾਲ ਭਰੀ ਰੇਹੜੀ MP ਦੇ ਘਰ ਦੇ ਬਾਹਰ ਲਿਜਾ ਕੇ ਖੜ੍ਹੀ ਕਰ ਦਿੱਤੀ ਅਤੇ ਖੁਦ ਘਰ ਦੇ ਬਾਹਰ ਬੈਠ ਕੇ ਧਰਨਾ ਦੇ ਰਿਹਾ ਹੈ। ਅਜੇ ਤੱਕ MP ਜਾਂ ਕਿਸੇ ਵੀ ਸਰਕਾਰੀ ਅਧਿਕਾਰੀ ਵੱਲੋਂ ਇਸ ਦੇ ਪ੍ਰਤੀ ਕੋਈ ਕਾਰਵਾਈ ਨਹੀਂ ਕੀਤੀ ਗਈ।


Related News