ਚੌਧਰੀ ਸੰਤੋਖ ਸਿੰਘ ਤੋਂ ਬਾਅਦ ਸਿੱਧੂ ਦੇ ਘਰ ਅੱਗੇ ਧਰਨੇ ''ਤੇ ਬੈਠਾ ਕੂੜੇ ਦੇ ਢੇਰ ਤੋਂ ਪਰੇਸ਼ਾਨ 9ਵੀਂ ਕਲਾਸ ਦਾ ਵਿਦਿਆਰਥੀ

08/17/2017 7:14:44 PM

ਜਲੰਧਰ/ਅੰਮ੍ਰਿਤਸਰ(ਖੁਰਾਣਾ)— ਪਿਛਲੇ ਦਿਨੀਂ ਫੋਕਲ ਪੁਆਇੰਟ ਹਾਈਵੇਅ ਕੋਲ ਲੱਗੇ ਕੂੜੇ ਦੇ ਢੇਰ ਅਤੇ ਬਰਸਾਤੀ ਪਾਣੀ ਜਮ੍ਹਾ ਹੋਣ ਦੀ ਸਮੱਸਿਆ ਕਾਰਨ ਸੰਸਦ ਮੈਂਬਰ ਚੌਧਰੀ ਸੰਤੋਖ ਸਿੰਘ ਦੇ ਘਰ ਅੱਗੇ ਕੂੜੇ ਦੀ ਰੇਹੜੀ ਲੈ ਕੇ ਪ੍ਰਦਰਸ਼ਨ ਕਰਨ ਵਾਲੇ ਨੌਵੀਂ ਕਲਾਸ ਦੇ ਵਿਦਿਆਰਥੀ ਸੁਸ਼ੀਲ ਤਿਵਾੜੀ ਨੇ 15 ਅਗਸਤ ਵਾਲੇ ਦਿਨ ਅੰਮ੍ਰਿਤਸਰ ਜਾ ਕੇ ਲੋਕਲ ਬਾਡੀਜ਼ ਮੰਤਰੀ ਨਵਜੋਤ ਸਿੰਘ ਸਿੱਧੂ ਦੇ ਘਰ ਸਾਹਮਣੇ ਧਰਨਾ ਲਗਾ ਦਿੱਤਾ। ਤਿਵਾੜੀ ਨੇ ਗਲੇ 'ਚ ਗੰਦੇ ਪਾਣੀ ਨਾਲ ਭਰੀਆਂ ਬੋਤਲਾਂ ਦਾ ਹਾਰ ਪਾਇਆ ਹੋਇਆ ਸੀ ਅਤੇ ਉਸ ਨੇ ਬਗੈਰ ਕਿਸੇ ਸਾਥੀ ਦੇ ਇਹ ਸੰਘਰਸ਼ ਕੀਤਾ। ਭਾਵੇਂ ਸੁਤੰਤਰਤਾ ਦਿਵਸ ਦੇ ਸਮਾਰੋਹਾਂ ਵਿਚ ਰੁੱਝੇ ਹੋਏ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਤਿਵਾੜੀ ਦੇ ਧਰਨੇ ਨੂੰ ਗੰਭੀਰਤਾ ਨਾਲ ਨਹੀਂ ਲਿਆ ਪਰ ਤਿਵਾੜੀ ਦਾ ਕਹਿਣਾ ਹੈ ਕਿ ਜਦੋਂ ਤੱਕ ਸਮੱਸਿਆ ਦਾ ਹੱਲ ਨਹੀਂ ਹੋਵੇਗਾ, ਉਸ ਦਾ ਸੰਘਰਸ਼ ਜਾਰੀ ਰਹੇਗਾ।


Related News