ਸੁਨੀਲ ਜਾਖੜ ਦੀ ਚੋਣ ਮੁਹਿੰਮ ''ਚ ਵਧ-ਚੜ੍ਹ ਕੇ ਭਾਗ ਲਵਾਂਗੇ : ਮੁਖੀਜਾ

09/22/2017 5:03:49 PM


ਧਰਮਕੋਟ(ਸਤੀਸ਼) - ਕੁਲ ਹਿੰਦ ਕਾਂਗਰਸ ਪ੍ਰਧਾਨ ਸ਼੍ਰੀਮਤੀ ਸੋਨੀਆ ਗਾਂਧੀ, ਮੀਤ ਪ੍ਰਧਾਨ ਰਾਹੁਲ ਗਾਂਧੀ ਅਤੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਧਾਈ ਦੇ ਪਾਤਰ ਹਨ, ਜਿਨ੍ਹਾਂ ਨੇ ਲੋਕ ਸਭਾ ਹਲਕਾ ਗੁਰਦਾਸਪੁਰ ਦੀ ਉਪ ਚੋਣ ਤੋਂ ਕਾਂਗਰਸ ਪਾਰਟੀ ਦੇ ਧੜੱਲੇਦਾਰ ਆਗੂ ਅਤੇ ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਕੁਮਾਰ ਜਾਖੜ ਨੂੰ ਉਮੀਦਵਾਰ ਬਣਾ ਕੇ ਬਹੁਤ ਹੀ ਸ਼ਲਾਘਾਯੋਗ ਕੰਮ ਕੀਤਾ ਹੈ।
ਇਸ ਦੌਰਾਨ ਗੁਰਮੀਤ ਮੁਖੀਜਾ ਵਾਈਸ ਚੇਅਰਮੈਨ ਵਪਾਰ ਸੈੱਲ ਕਾਂਗਰਸ ਨੇ ਕਿਹਾ ਕਿ ਸੁਨੀਲ ਕੁਮਾਰ ਜਾਖੜ ਹਰਮਨ-ਪਿਆਰੇ ਆਗੂ ਹਨ ਅਤੇ ਇਸ ਚੋਣ 'ਚ ਉਹ ਵਿਰੋਧੀਆਂ ਦੀਆਂ ਜ਼ਮਾਨਤਾਂ ਜ਼ਬਤ ਕਰਵਾ ਦੇਣਗੇ। ਜਾਖੜ ਦੀ ਚੋਣ ਮੁਹਿੰਮ ਵਿਚ ਉਹ ਆਪਣੇ ਸਾਥੀਆਂ ਨਾਲ ਵਧ-ਚੜ੍ਹ ਕੇ ਭਾਗ ਲੈਣਗੇ। ਇਸ ਸਮੇਂ ਉਨ੍ਹਾਂ ਨਾਲ ਸੂਰਤ ਸਿੰਘ ਢਿੱਲੋਂ, ਕਿਸ਼ਨ ਹਾਂਸ ਸਾਬਕਾ ਕੌਂਸਲਰ, ਪਿੰਦਰ ਸਿੰਘ, ਪੂਰਨ ਸਿੰਘ ਆਦਿ ਮੌਜੂਦ ਸਨ।


Related News