ਦਰਬਾਰ ਸਾਹਿਬ ''ਚ ਲੰਗਰ ''ਤੇ ਲੱਗੇ ਜੀ. ਐੱਸ. ਟੀ. ''ਤੇ ਬੋਲੇ ਖਹਿਰਾ, ਹਰਸਿਮਰਤ ਨੂੰ ਦੇ ਦੇਣਾ ਚਾਹੀਦੈ ਅਸਤੀਫਾ

08/18/2017 9:22:17 PM

ਜਲੰਧਰ — ਪਹਾੜੀ ਰਾਜਾਂ ਨੂੰ ਟੈਕਸ ਹਾਲੀਡੇਅ ਲਈ ਆਮ ਆਦਮੀ ਪਾਰਟੀ ਦੇ ਕਾਂਗਰਸ, ਅਕਾਲੀ ਦਲ ਤੇ ਭਾਜਪਾ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਵਿਧਾਨ ਸਭਾ 'ਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਸਿੰਘ ਖਹਿਰਾ ਨੇ ਕਿਹਾ ਕਿ ਟੈਕਸਾਂ 'ਚ ਛੂਟ ਕਾਰਨ ਪੰਜਾਬ ਦੀ ਇੰਡਸਟਰੀ ਬਰਬਾਦ ਹੋ ਰਹੀ ਹੈ ਤੇ ਹਰਸਿਮਰਤ ਕੌਰ ਬਾਦਲ ਚੁੱਪ ਹੈ। ਖਹਿਰਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਚੁੱਪ ਹਨ। ਖਹਿਰਾ ਨੇ ਕਿਹਾ ਕਿ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਭਾਜਪਾ ਨਾਲ ਗਠਬੰਧਨ ਖਤਮ ਕਰੇ। ਖਹਿਰਾ ਨੇ ਕਿਹਾ ਕਿ ਕਾਂਗਰਸ ਤੋਂ ਕੋਈ ਉਮੀਦ ਨਹੀਂ ਹੈ।
ਕਾਂਗਰਸ ਪਹਿਲਾ ਵੀ ਅਕਾਲੀ-ਭਾਜਪਾ ਗਠਬੰਧਨ ਦੇ ਖਿਲਾਫ ਫਰਜ਼ੀ ਧਰਨੇ ਲਗਾਉਂਦੀ ਰਹੀ ਹੈ ਤੇ ਹੁਣ ਵੀ ਫਰਜ਼ੀ ਧਰਨਾ ਤਾਂ ਲਗਾ ਹੀ ਲੈਣਾ ਚਾਹੀਦਾ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦਾ ਭਾਜਪਾ ਦੇ ਪ੍ਰਤੀ ਰੱਵਈਆ ਨਰਮ ਹੈ ਤੇ ਇਸ ਦਾ ਕਾਰਨ ਇਹ ਹੈ ਕਿ ਕੈਪਟਨ ਪਰਿਵਾਰ ਦੇ ਕਈ ਕੇਸ ਸੇਂਟ੍ਰਲ ਏਂਜਸੀਆਂ ਦੀ ਜਾਂਚ ਦੇ ਦਾਇਰੇ 'ਚ ਹਨ।
ਖਹਿਰਾ ਨੇ ਕਿਹਾ ਕਿ ਮੁੱਖ ਮੰਤਰੀ ਖੁਦ ਕਹਿ ਚੁੱਕੇ ਹਨ ਕਿ ਪਿਛਲੇ 10 ਸਾਲ 'ਚ 30 ਹਜ਼ਾਰ ਇੰਡਸਟਰੀ ਬੰਦ ਹੋ ਗਈ। ਹਿਮਾਚਲ, ਉਤਰਾਖੰਡ ਸਮੇਤ ਹੋਰ ਪਹਾੜੀ ਰਾਜਾਂ ਦੀ ਕਰੀਬ 4200 ਇੰਡਸਟਰੀ ਨੂੰ ਛੂਟ ਲਈ ਹਜ਼ਾਰਾਂ ਕਾਰਖਾਨੇ ਬੰਦ ਕਰਵਾ ਦਿੱਤੇ ਗਏ ਹੈ। ਪੰਜਾਬ ਨੂੰ ਮਿਲਣ ਵਾਲਾ ਰੇਵੈਨਿਊ ਤੇ ਰੋਜ਼ਗਾਰ ਦੂਜੇ ਰਾਜਾਂ 'ਚ ਸ਼ਿਫਟ ਹੋ ਗਿਆ ਹੈ। ਪੰਜਾਬ ਦੀ ਇੰਡਸਟਰੀ ਨੂੰ ਮਜਬੂਰੀ 'ਚ ਇਨ੍ਹਾਂ ਰਾਜਾਂ 'ਚ ਜਾਣਾ ਪੈ ਰਿਹਾ ਹੈ। ਭਾਜਪਾ ਸਰਕਾਰ ਨੇ ਟੈਕਸ ਛੂਟ ਸ਼ੁਰੂ ਕਰ ਦਿੱਤੀ ਸੀ ਤੇ ਕੇਂਦਰ ਸਰਕਾਰ ਨੇ ਵੀ ਇਸ ਨੂੰ ਜਾਰੀ ਰੱਖਿਆ। ਜੀ. ਐੱਸ. ਟੀ. ਲਾਗੂ ਹੋਣ 'ਤੇ ਵੀ ਛੂਟ ਦਿੱਤੀ ਗਈ ਹੈ।
ਉਥੇ ਹੀ ਵਿਰੋਧੀ ਧਿਰ ਦੇ ਨੇਤਾ ਸੁਖਪਾਲ ਖਹਿਰਾ ਨੇ ਕਿਹਾ ਕਿ ਕੇਂਦਰੀ ਮੰਤਰੀ ਹਰਸਿਮਰਤ ਕੌਰ ਬਾਦਲ 'ਚ ਇੰਨੀ ਹਿਮਤ ਨਹੀਂ ਹੈ ਕਿ ਉਹ ਦਰਬਾਰ ਸਾਹਿਬ 'ਚ ਲੰਗਰ 'ਤੇ ਲਗਾਏ ਜੀ. ਐੱਸ. ਟੀ. ਦਾ ਵਿਰੋਧ ਕਰ ਸਕੇ। ਉਨ੍ਹਾਂ ਨੂੰ ਇਸ ਮਾਮਲੇ 'ਚ ਅਸਤੀਫਾ ਦੇ ਦੇਣਾ ਚਾਹੀਦਾ ਸੀ ਕਿਉਂਕਿ ਸਰਕਾਰ ਦਾ ਹਿੱਸਾ ਹੋ ਕੇ ਵੀ ਉਨ੍ਹਾਂ ਇਕ ਵਾਰ ਵੀ ਇਹ ਮੁੱਦਾ ਨਹੀਂ ਚੁੱਕਿਆ।


Related News