ਨੌਜਵਾਨ ਪੀੜ੍ਹੀ ਨੂੰ ਨਸ਼ਿਆਂ ਤੋਂ ਬਚਾਉਣ ਲਈ ਖੇਡਾਂ ਵੱਲ ਵਧਾਇਆ ਜਾਵੇ ਰੁਝਾਨ : ਸੁਖਪਾਲ ਸਿੰਘ ਭੁੱਲਰ

08/17/2017 12:11:06 PM

ਭਿੱਖੀਵਿੰਡ/ਖਾਲੜਾ (ਸੁਖਚੈਨ/ਅਮਨ) - ਸਾਡੀ ਨੌਜਵਾਨ ਪੀੜੀ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਸਾਨੂੰ ਸਾਰਿਆਂ ਨੂੰ ਹੀ ਇਕਜੁੱਟ ਹੋ ਕੇ ਉਨ੍ਹਾਂ ਦਾ ਰੁਝਾਨ ਖੇਡਾਂ ਵੱਲ ਕਰਨ ਲਈ ਉਪਰਾਲੇ ਦੀ ਜ਼ਰੂਰਤ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਹਲਕਾ ਵਿਧਾਇਕ ਸੁਖਪਾਲ ਸਿੰਘ ਭੁੱਲਰ ਨੇ ਭਿੱਖੀਵਿੰਡ 'ਚ ਕੀਤਾ, ਜਿਥੇ ਉਹ ਇਕ ਜਿੰਮ ਦਾ ਉਦਘਾਟਨ ਕਰਨ ਪਹੁੰਚੇ ਸਨ। ਉਨ੍ਹਾਂ ਕਿਹਾ ਕਿ ਪਿੱਛਲੇ ਦਸਾਂ ਸਾਲਾ 'ਚ ਪੰਜਾਬ ਅੰਦਰ, ਜਿਸ ਤਰ੍ਹਾਂ ਨਾਲ ਨਸ਼ਿਆਂ ਦੇ ਕਾਰੋਬਾਰ 'ਚ ਵਾਧੇ ਨੇ ਸਾਡੀ ਜਵਾਨੀ ਨੂੰ ਤਬਾਹ ਕਰ ਕੇ ਰੱਖ ਦਿੱਤਾ ਤੇ ਉਸ ਸਮੇਂ 'ਚ ਨਸ਼ਿਆਂ ਦੀਆਂ ਦੁਕਾਨਾਂ ਹਰ ਪਿੰਡ ਦੇ ਮੌੜ ਤੇ ਚੱਲਣ ਲੱਗ ਪਈਆਂ ਸਨ। 
ਉਨ੍ਹਾਂ ਕਿਹਾ ਕਿ ਜਿਸ ਤਰ੍ਹਾਂ ਵਿਧਾਨ ਸਭਾ ਹਲਕਾ ਖੇਮਕਰਨ ਲਈ ਸਾਨੂੰ ਕੁਝ ਸਮਾਂ ਤਾਂ ਲੱਗ ਰਿਹਾ ਹੈ ਪਰ ਇਹ ਬਿਮਾਰੀ ਇਸ ਹਲਕੇ 'ਚੋਂ ਇਸ ਤਰ੍ਹਾਂ ਨਾਲ ਖਤਮ ਕਰ ਦਿੱਤੀ ਜਾਵੇਗੀ ਕਿ ਫਿਰ ਇਸ ਬਿਮਾਰੀ ਨੂੰ ਫੈਲਣ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਸ ਲਈ ਸਾਨੂੰ ਹਰੇਕ ਦੇ ਸਾਥ ਦੀ ਲੋੜ ਹੈ, ਉਨ੍ਹਾਂ ਨਾਲ ਹੀ ਕਿਹਾ ਕਿ ਹਲਕੇ 'ਚੋਂ ਇਸ ਤਰ੍ਹਾਂ ਨਾਲ ਸਖਤ ਹਦਾਇਤ ਹੀ ਨਹੀਂ ਸਗੋਂ ਨਿਰਦੇਸ਼ ਵੀ ਜਾਰੀ ਕੀਤੇ ਹਨ ਕਿ ਧੰਦਾ ਕਰਨ ਵਾਲਿਆਂ ਨੂੰ ਜੇਲ ਅੰਦਰ ਬੰਦ ਕਰਨ ਲਈ ਕੋਈ ਦੇਰੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਅੱਜ ਜੋ ਇਸ ਜੰਮ ਦਾ ਉਦਘਾਟਨ ਕੀਤਾ ਗਿਆ ਹੈ, ਇਸ 'ਚ ਵੱਧ-ਵੱਧ  ਨੌਜਵਾਨ ਆ ਕੇ ਆਪਣੀ ਸਿਹਤ ਨੂੰ ਹੋਰ ਵੀ ਤੰਦਰੂਸਤ ਬਣਾਉਣ ਲਈ ਇਸ ਦਾ ਲਾਭ ਲੈਣ ਉਨ੍ਹਾਂ ਕਿਹਾ ਕਿ ਹਲਕੇ ਦੇ ਹਰ ਪਿੰਡ ਅੰਦਰ ਖੇਡ ਕਲੱਬਾਂ ਨੂੰ ਵੱਡੇ ਪੱਧਰ 'ਤੇ ਸਹੂਲਤਾਂ ਦਿੱਤੀਆਂ ਜਾਣਗੀਆਂ । ਇਸ ਮੌਕੇ ਉਨ੍ਹਾਂ ਨਾਲ ਵਿਕਰਮ, ਸੁਰਿੰਦਰ, ਇੰਦਰਬੀਰ ਸਿੰਘ, ਸਾਜਨ ਧਵਨ ਆਦਿ ਹਾਜ਼ਰ ਸਨ।  
 


Related News