ਸ੍ਰੀ ਹਰਿਮੰਦਰ ਸਾਹਿਬ ਪਹੁੰਚੇ ਸੁਖਬੀਰ ਤੇ ਹਰਸਿਮਰਤ, ਕੇ.ਪੀ.ਐੱਸ ਗਿੱਲ ''ਤੇ ਦਿੱਤਾ ਵੱਡਾ ਬਿਆਨ (ਵੀਡੀਓ)

05/30/2017 3:47:01 PM

ਅੰਮ੍ਰਿਤਸਰ— ਪੰਜਾਬ ਦੇ ਸਾਬਕਾ ਉੱਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਮੰਗਲਵਾਰ ਨੂੰ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ। ਇਸ ਦੌਰਾਨ ਉਨ੍ਹਾਂ ਨੇ ਆਪਣੇ ਪਰਿਵਾਰ ਸਮੇਤ ਗੁਰੂ ਘਰ ''ਚ ਅਰਦਾਸ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਕਿਹਾ ਕਿ ਪੰਜਾਬ ਦੇ ਕਾਲੇ ਦੌਰ ''ਚ ਜਿਹੜੇ 21 ਸਿੱਖਾਂ ਦੇ ਕਤਲ ਕਰਨ ਦੀ ਗੱਲ ਅਮਰਿੰਦਰ ਸਿੰਘ ਨੇ ਕਹੀ ਹੈ, ਉਸ ਦੀ ਜਾਂਚ ਕਰਵਾਈ ਜਾਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਕੈਪਟਨ ਸਰਕਾਰ ਮੌਜ ਮਸਤੀ ਕਰਨ ਲਈ ਸੱਤਾ ''ਚ ਆਈ ਹੈ। ਉਥੇ ਹੀ ਪੰਜਾਬ ਦੇ ਸਾਬਕਾ ਡੀ. ਜੀ. ਪੀ. ਕੇ. ਪੀ. ਐੱਸ. ਗਿੱਲ ਦੀ ਮੌਤ ਨੂੰ ਲੈ ਕੇ ਸੁਖਬੀਰ ਬਾਦਲ ਨੇ ਬੋਲਦੇ ਹੋਏ ਕਿਹਾ ਕਿ ਇਹ ਤਾਂ ਰੱਬ ਦੀ ਮਰਜ਼ੀ ਹੈ ਪਰ ਇਸ ਦੇ ਨਾਲ ਹੀ ਉਨ੍ਹਾਂ ਨੇ ਵੱਡਾ ਬਿਆਨ ਦਿੰਦੇ ਹੋਏ ਕਿਹਾ ਕਿ ਕੇ. ਪੀ. ਐੱਸ. ਗਿੱਲ ਨੇ ਕਈ ਘਰਾਂ ਦੇ ਚਿਰਾਗ ਬੁਝਾਏ ਸਨ। ਉਥੇ ਹੀ ਰਾਣਾ ਗੁਰਜੀਤ ਦੇ ਰਸੋਈਏ ਨੂੰ ਖੱਡ ਦੇਣ ਦੇ ਮਾਮਲੇ ''ਚ ਸੁਖਬੀਰ ਨੇ ਕਿਹਾ ਕਿ ਨਿਆਇਕ ਜਾਂਚ ਦੇ ਆਦੇਸ਼ ਦੇ ਕੇ ਸਰਕਾਰ ਆਪਣੇ ਨੇਤਾ ਨੂੰ ਬਚਾਉਣ ਦਾ ਕੰਮ ਕਰ ਰਹੀ ਹੈ ਕਿਉਂਕਿ ਜੇਕਰ ਸਿੱਧੇ ਪੈਸੇ ਅਕਾਊਂਟ ''ਚ ਜਮ੍ਹਾ ਹੁੰਦੇ ਹਨ ਤਾਂ ਜਾਂਚ ਕਰਨ ਦਾ ਮਤਲਬ ਹੀ ਨਹੀਂ। ਉਨ੍ਹਾਂ ਨੇ ਕਿਹਾ ਕਿ ਦੋ ਮਹੀਨੇ ਦੀ ਸਰਕਾਰ ''ਚ ਹੋ ਰਹੇ ਘੋਟਾਲਿਆਂ ਦੀ ਪੋਲ ਖੁੱਲ੍ਹਣ ਲੱਗੀ ਹੈ। ਸੁਖਬੀਰ ਨੇ ਕਿਹਾ ਕਿ ਕਾਂਗਰਸ ਨੇ ਜਿਹੜੇ 70 ਫੀਸਦੀ ਨੌਜਵਾਨਾਂ ਨੂੰ ਨਸ਼ੇੜੀ ਕਿਹਾ ਸੀ, ਉਹ ਕਿੱਥੇ ਹਨ। ਉਥੇ ਹੀ ਹਰਸਿਮਰਤ ਕੌਰ ਬਾਦਲ ਦਾ ਕਹਿਣਾ ਸੀ ਕਿ ਹੁਣ ਤੱਕ ਅਕਾਲੀ ਦਲ ''ਤੇ ਘੋਟਾਲੇ ਦੇ ਦੋਸ਼ ਲਗਾਉਣ ਵਾਲੀ ਕਾਂਗਰਸ ਦੇ ਆਪਣੇ ਮੰਤਰੀ ਕੀ ਕਰ ਰਹੇ ਹਨ? ਉਹ ਅੱਜ ਖੁਦ ਠੱਗੀ ਮਾਰ ਰਹੇ ਹਨ। ਅਰਵਿੰਦ ਕੇਜਰੀਵਾਲ ''ਤੇ ਪੁੱਛੇ ਗਏ ਸਵਾਲ ''ਤੇ ਹਰਸਿਮਰਤ ਕੌਰ ਬਾਦਲ ਨੇ ਕਿਹਾ ਕਿ ਉਸ ਦੀ ਉਲਟੀ ਗਿਣਤੀ ਕਰਕੇ ਲੋਕਾਂ ਨੇ ਉਸਨੂੰ ਪੰਜਾਬ ਦੇ ਨਾਲ-ਨਾਲ ਦਿੱਲੀ ''ਚ ਵੀ ਬੇਨਕਾਬ ਕਰ ਦਿੱਤਾ ਹੈ।


Related News