ਕੰਪਾਰਟਮੈਂਟ ਦਾ ਪੇਪਰ ਠੀਕ ਨਾ ਹੋਣ ''ਤੇ 12ਵੀਂ ਦੇ ਸਟੂਡੈਂਟ ਨੇ ਕੀਤੀ ਖੁਦਕੁਸ਼ੀ

06/27/2017 3:25:10 AM

ਲੁਧਿਆਣਾ(ਰਿਸ਼ੀ)-12ਵੀਂ ਦਾ ਨਤੀਜਾ ਆਉਣ 'ਤੇ ਇਕਨਾਮਿਕਸ 'ਚ ਕੰਪਾਰਟਮੈਂਟ ਆ ਗਈ। ਬੀਤੀ 23 ਜੂਨ ਨੂੰ ਕੰਪਾਰਟਮੈਂਟ ਦਾ ਪੇਪਰ ਸਹੀ ਨਾ ਹੋਣ 'ਤੇ ਸਟੂਡੈਂਟ ਨੇ ਨਗਰ ਨਿਗਮ ਜ਼ੋਨ ਡੀ ਦੇ ਕੋਲ ਨਹਿਰ ਕਿਨਾਰੇ ਦਰੱਖਤ ਨਾਲ ਚੁੰਨੀ ਦੇ ਸਹਾਰੇ ਫਾਹਾ ਲੈ ਕੇ ਆਤਮਹੱਤਿਆ ਕਰ ਲਈ। ਮ੍ਰਿਤਕ ਦੀ ਪਛਾਣ ਜੀਵਨਪੂਰ ਬਹਾਦਰ (18) ਦੇ ਰੂਪ ਵਿਚ ਹੋਈ ਹੈ। ਜਾਣਕਾਰੀ ਦਿੰਦੇ ਹੋਏ ਪਿਤਾ ਪੂਰਨ ਬਹਾਦਰ ਨੇ ਦੱਸਿਆ ਕਿ ਉਹ ਮਹਾਰਾਜ ਨਗਰ 'ਚ ਰਹਿੰਦੇ ਹਨ। ਕੁਝ ਮਹੀਨੇ ਪਹਿਲਾਂ 12ਵੀਂ ਦਾ ਨਤੀਜਾ ਆਇਆ ਸੀ, ਜਿਸ 'ਚ ਬੇਟੇ ਦੀ ਕੰਪਾਰਟਮੈਂਟ ਆਈ ਸੀ ਅਤੇ 2 ਦਿਨ ਪਹਿਲਾਂ ਹੀ ਪੇਪਰ ਦੇ ਕੇ ਆਇਆ ਸੀ। ਪੇਪਰ ਠੀਕ ਨਾ ਹੋਣ ਕਾਰਨ ਤਦ ਤੋਂ ਮਾਨਸਿਕ ਤੌਰ 'ਤੇ ਪ੍ਰੇਸ਼ਾਨ ਚੱਲ ਰਿਹਾ ਸੀ। ਐਤਵਾਰ ਰਾਤ ਸਾਰਾ ਪਰਿਵਾਰ ਜਦ ਸੌਂ ਗਿਆ ਤਾਂ ਉਹ ਅਚਾਨਕ ਘਰ ਤੋਂ ਪੈਦਲ ਚਲਾ ਗਿਆ ਅਤੇ ਸਵੇਰੇ ਉਸ ਦੀ ਮੌਤ ਦੀ ਸੂਚਨਾ ਮਿਲੀ।
ਦੋਸਤਾਂ ਨੇ ਕੀਤੀ ਪਛਾਣ
ਸੋਮਵਾਰ ਸਵੇਰੇ ਨਹਿਰ ਦੇ ਕੋਲੋਂ ਗੁਜ਼ਰ ਰਹੇ ਕੁਝ ਬੱਚਿਆਂ ਨੇ ਆਪਣੇ ਦੋਸਤ ਦੀ ਲਾਸ਼ ਲਟਕਦੀ ਦੇਖ ਕੇ ਰੌਲਾ ਪਾਇਆ, ਜਿਸ ਦੇ ਬਾਅਦ ਤੁਰੰਤ ਥਾਣਾ ਸਰਾਭਾ ਨਗਰ ਦੀ ਪੁਲਸ ਮੌਕੇ 'ਤੇ ਪਹੁੰਚੀ ਅਤੇ ਮ੍ਰਿਤਕ ਦੇ ਘਰ ਜਾ ਕੇ ਰਿਸ਼ਤੇਦਾਰਾਂ ਨੂੰ ਜਾਣਕਾਰੀ ਦਿੱਤੀ। ਜਾਂਚ ਅਧਿਕਾਰੀ ਗੁਰਮੁਖ ਸਿੰਘ ਅਨੁਸਾਰ ਮ੍ਰਿਤਕ ਦੇ ਪਿਤਾ ਦੇ ਬਿਆਨ 'ਤੇ ਧਾਰਾ 174 ਦੀ ਕਾਰਵਾਈ ਕੀਤੀ ਗਈ ਹੈ।


Related News