''ਆਪ'' ਦੇ ਕਨਵੀਨਰ ਅਹੁਦੇ ਤੋਂ ਹਟਾਏ ਸੁੱਚਾ ਸਿੰਘ ਛੋਟੇਪੁਰ ਨੂੰ ''ਬਾਪ'' ਦਾ ਸੱਦਾ

08/28/2016 11:53:13 AM

ਪਟਿਆਲਾ (ਰਾਜੇਸ਼)— ਆਮ ਆਦਮੀ ਪਾਰਟੀ ''ਆਪ'' ਦੇ ਅਹੁਦੇ ਤੋਂ ਹਟਾਏ ਹੋਏ ਆਗੂ ਸੁੱਚਾ ਸਿੰਘ ਛੋਟੇਪੁਰ ਨੂੰ ਬੇਚੈਨ ਆਦਮੀ ਪਾਰਟੀ ''ਬਾਪ'' ਦੇ ਕੌਮੀ ਪ੍ਰਧਾਨ ਪ੍ਰਵੀਨ ਕੋਮਲ ਨੇ ਸੱਦਾ ਦਿੱਤਾ ਹੈ ਕਿ ਉਹ ''ਆਪ'' ਵਿਚ ਹੋਰ ਜ਼ਿਆਦਾ ਜ਼ਲਾਲਤ ਦਾ ਸਾਹਮਣਾ ਨਾ ਕਰਨ ਤੇ ਸਮਾਂ ਖਰਾਬ ਨਾ ਕਰਦਿਆਂ ਇਨਕਲਾਬੀ ਪਾਰਟੀ ''ਬਾਪ'' ਵਿਚ ਤੁਰੰਤ ਸ਼ਾਮਲ ਹੋ ਜਾਣ। ਉਨ੍ਹਾਂ ਕਿਹਾ ਕਿ ਅਸਲ ਵਿਚ ਕੇਜਰੀ ਮੰਡਲ ਪੰਜਾਬੀਆਂ ਨੂੰ ਦਬਾ ਕੇ ਹੋਰ ਨੀਵਾਂ ਦਿਖਾ ਕੇ ਪੰਜਾਬ ਵਿਰੋਧੀ ਨੀਤੀਆਂ ਦੇ ਤੁਸ਼ਟੀਕਰਣ ''ਤੇ ਚਲਦਿਆਂ ਇਕ ਤੋਂ ਬਾਅਦ ਇਕ ਪੰਜਾਬੀ ਨੇਤਾਵਾਂ ਨੂੰ ਹਾਸ਼ੀਏ ''ਤੇ ਲਿਆ ਰਿਹਾ ਹੈ।
ਨਾਲ ਹੀ ਉਨ੍ਹਾਂ ਕਿਹਾ ਕਿ ਪ੍ਰਵੀਨ ਕੋਮਲ ਨੇ ਪਟਿਆਲਾ ਦੇ ਐੱਮ. ਪੀ. ਡਾ. ਧਰਮਵੀਰ ਗਾਂਧੀ ਨੂੰ ਸਲਾਹ ਦਿੱਤੀ ਹੈ ਕਿ ਉਹ ਨਵੇਂ ਮੋਰਚੇ ਬਣਾ ਕੇ ਆਪਣਾ ਸਮਾਂ ਬਰਬਾਦ ਨਾ ਕਰਨ ਅਤੇ ਦੇਸ਼ ਦੇ ਬੇਚੈਨ ਲੋਕਾਂ ਨੂੰ ਇਕੋ-ਇਕ ਪਾਰਟੀ ਬੇਚੈਨ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਕੇ ਆਪ ਦੀ ਬਜਾਏ ਬਾਪ ਦਾ ਹੱਥ ਫੜਨ।
ਬੇਚੈਨ ਆਦਮੀ ਪਾਰਟੀ ਨੇ ਐਲਾਨ ਕੀਤਾ ਕਿ ਜੇਕਰ ਸਾਬਕਾ ਐੱਮ. ਪੀ. ਨਵਜੋਤ ਸਿੰਘ ਸਿੱਧੂ ਬਾਪ ਵਿਚ ਸ਼ਾਮਲ ਹੁੰਦੇ ਹਨ ਤਾਂ ਪਾਰਟੀ ਉਨ੍ਹਾਂ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਉੁਣ ਨੂੰ ਤਿਆਰ ਹੈ।


Gurminder Singh

Content Editor

Related News