ਲੈਕਚਰ ਸ਼ਾਰਟ ਹੋਣ ''ਤੇ ਵਿਦਿਆਰਥੀ ਨੇ ਚੁੱਕਿਆ ਅਜਿਹਾ ਕਦਮ...(ਵੀਡੀਓ)

04/27/2017 3:05:06 PM

ਅੰਮ੍ਰਿਤਸਰ, (ਸੰਜੀਵ) - ਖਾਲਸਾ ਕਾਲਜ ਵਿਚ ਬੀ. ਐੱਸ. ਸੀ. ਐਗਰੀਕਲਚਰ ਦੇ 8ਵੇਂ ਸਮੈਸਟਰ ਦੇ ਵਿਦਿਆਰਥੀ ਹਰਪ੍ਰੀਤ ਸਿੰਘ ਨਿਵਾਸੀ ਬਠਿੰਡਾ ਨੇ ਅੱਜ ਮਾਨਸਿਕ ਤਣਾਅ ਕਾਰਨ ਆਪਣੇ ਹੋਸਟਲ ਦੇ ਕਮਰੇ ''ਚ ਫਾਹਾ ਲਾ ਕੇ ਆਤਮ ਹੱਤਿਆ ਕਰ ਲਈ। ਹਰਪ੍ਰੀਤ ਸਿੰਘ ਨੂੰ ਜਦ ਪਤਾ ਲੱਗਾ ਕਿ ਕਾਲਜ ਮੈਨੇਜਮੈਂਟ ਵਲੋਂ ਅੱਜ ਲੈਕਚਰ ਸ਼ਾਰਟ ਹੋਣ ਦੇ ਸੰਬੰਧ ''ਚ ਲਿਸਟ ਲਾਈ ਗਈ ਹੈ ਅਤੇ ਉਸ ਦਾ ਨਾਂ ਉਸ ਲਿਸਟ ''ਚ ਹੈ ਤਾਂ ਉਹ ਤਣਾਅ ''ਚ ਆ ਗਿਆ ਅਤੇ ਸਿੱਧਾ ਆਪਣੇ ਕਮਰੇ ''ਚ ਜਾ ਕੇ ਉਸ ਨੇ ਫਾਹਾ ਲਾ ਕੇ ਆਪਣੀ ਜੀਵਨ ਲੀਲਾ ਖਤਮ ਕਰ ਲਈ।
ਘਟਨਾ ਦੀ ਜਾਣਕਾਰੀ ਮਿਲਦੇ ਹੀ ਵਿਦਿਆਰਥੀਆਂ ਨੇ ਇਸ ਦੀ ਜਾਣਕਾਰੀ ਕਾਲਜ ਮੈਨੇਜਮੈਂਟ ਨੂੰ ਦਿੱਤੀ ਅਤੇ ਉਸ ਦੇ ਪਰਿਵਾਰ ਵਾਲਿਆਂ ਨੂੰ ਸੂਚਿਤ ਕੀਤਾ। ਹਰਪ੍ਰੀਤ ਦੇ ਮ੍ਰਿਤਕ ਸਰੀਰ ਨੂੰ ਪੱਖੇ ਤੋਂ ਹੇਠਾਂ ਉਤਾਰ ਕੇ ਪੁਲਸ ਨੂੰ ਸੂਚਿਤ ਕੀਤਾ ਗਿਆ। ਪੁਲਸ ਨੇ ਲਾਸ਼ ਨੂੰ ਪੋਸਟਮਾਰਟਮ ਲਈ ਕਬਜ਼ੇ ''ਚ ਲੈ ਲਿਆ।
ਵਿਦਿਆਰਥੀਆਂ ਨੇ ਕਾਲਜ ਮੈਨੇਜਮੈਂਟ ਵਿਰੁੱਧ ਲਾਇਆ ਧਰਨਾ
ਹਰਪ੍ਰੀਤ ਸਿੰਘ ਵਲੋਂ ਕੀਤੀ ਗਈ ਆਤਮ ਹੱਤਿਆ ਤੋਂ ਬਾਅਦ ਜਦ ਉਸ ਦੇ ਸਾਥੀਆਂ ਵਲੋਂ ਕਾਲਜ ਮੈਨੇਜਮੈਂਟ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੂੰ ਕੋਈ ਵੀ ਭਰੋਸਾ ਨਾ ਮਿਲਣ ''ਤੇ ਗੁੱਸੇ ''ਚ ਆਏ ਵਿਦਿਆਰਥੀਆਂ ਨੇ ਕਾਲਜ ਦੇ ਬਾਹਰ ਜੀ. ਟੀ. ਰੋਡ ''ਤੇ ਜਾਮ ਲਾ ਦਿੱਤਾ। ਵਿਦਿਆਰਥੀਆਂ ਦੀ ਮੰਗ ਸੀ ਕਿ ਹਰਪ੍ਰੀਤ ਸਿੰਘ ਵਲੋਂ ਮੈਨੇਜਮੈਂਟ ਦੇ ਫੈਸਲੇ ਨੂੰ ਲੈ ਕੇ ਆਤਮ ਹੱਤਿਆ ਕੀਤੀ ਗਈ ਹੈ, ਇਸ ਲਈ ਉਨ੍ਹਾਂ ਦੇ ਵਿਰੁੱਧ ਕੇਸ ਦਰਜ ਕੀਤਾ ਜਾਵੇ। ਵਿਦਿਆਰਥੀਆਂ ਵਲੋਂ ਲਾਏ ਗਏ ਧਰਨੇ ਦੀ ਸੂਚਨਾ ਮਿਲਦੇ ਹੀ ਡੀ. ਸੀ. ਪੀ. ਅਮਰਜੀਤ ਸਿੰਘ ਬਾਜਵਾ ਪੁਲਸ ਪਾਰਟੀ ਨਾਲ ਮੌਕੇ ''ਤੇ ਪਹੁੰਚ ਗਏ। ਖਬਰ ਲਿਖੇ ਜਾਣ ਤਕ ਵਿਦਿਆਰਥੀ ਆਪਣੀ ਮੰਗ ''ਤੇ ਅੜੇ ਹੋਏ ਸੀ ਅਤੇ ਧਰਨਾ ਜਾਰੀ ਸੀ।

 


Related News