ਖੰਨੇ ''ਚ ਬੀਤੀ ਰਾਤ ਸਬ ਇੰਸਪੈਕਟਰ ਨੇ ਪੁੱਤਰ ਨਾਲ ਮਿਲ ਕੀਤਾ ਵੱਡਾ ਕਾਂਡ, ਹੈਰਾਨ ਕਰ ਦੇਵੇਗੀ ਇਹ ਵਾਰਦਾਤ

07/26/2016 7:14:52 PM

ਲੁਧਿਆਣਾ\ਖੰਨਾ (ਸੁਨੀਲ)— ਬੀਤੀ ਰਾਤ ਸਥਾਨਕ ਨਵੀਂ ਆਬਾਦੀ ਵਿਖੇ ਰਹਿ ਰਹੇ ਚੰਨਮੀਤ ਸਿੰਘ ਪੁੱਤਰ ਜਗਮੀਤ ਸਿੰਘ ਨੇ ਆਪਣੇ ਪਰਿਵਾਰ ਅਤੇ ਦੋ ਦੋਸਤਾਂ ਨਾਲ ਮਿਲ ਕੇ ਸ਼ਹਿਰ ਦੇ ਉੱਘੇ ਉਦਯੋਗਪਤੀ ਵਿਨੋਦ ਨੰਦਾ ਉਰਫ ਹੈਪੀ ਪੁੱਤਰ ਮਦਨ ਲਾਲ ਵਾਸੀ ਖੰਨਾ ਨੂੰ ਉਸ ਵੇਲੇ ਅਗਵਾ ਕਰ ਲਿਆ ਜਦੋਂ ਵਿਨੋਦ ਨੰਦਾ ਇਕ ਏ. ਸੀ. ਦੇ ਲੋਨ ਸੰਬੰਧ ਵਿਚ ਉਨ੍ਹਾਂ ਦੇ ਘਰ ਫਾਈਲ ''ਤੇ ਦਸਤਖਤ ਕਰਵਾਉਣ ਗਿਆ ਸੀ। ਦੱਸ ਦਈਏ ਕਿ ਕਥਿਤ ਦੋਸ਼ੀ ਦਾ ਪਿਤਾ ਜੋ ਕਿ ਆਪਣੇ ਆਪ ਨੂੰ ਬੀਬੀ ਹਰਸਿਮਰਤ ਕੌਰ ਬਾਦਲ ਦਾ ਪਾਇਲਟ ਸਕਿਓਰਿਟੀ ਇੰਚਾਰਜ ਦੱਸਦਾ ਸੀ ਅਤੇ ਹਰਿਆਣਾ ਪੁਲਸ ਵਿਚ ਸਬ ਇੰਸਪੈਕਟਰ ਹੈ ਨੇ ਪਹਿਲਾਂ ਕਾਫੀ ਰੋਹਬ ਦਿਖਾਇਆ ਪਰ ਜਦੋਂ ਪੁਲਸ ਨੇ ਉਸ ਦੇ ਘਰ ਛਾਪਾ ਮਾਰ ਕੇ ਟੇਪਾਂ ਦੇ ਨਾਲ-ਨਾਲ ਅਗਵਾ ਕਰਨ ਦੌਰਾਨ ਵਰਤੀ ਗਈ ਚੁੰਨੀ ਬਰਾਮਦ ਕਰ ਲਈ ਤਾਂ ਉਹ ਸਮਝੌਤੇ ਵੱਲ ਤੁਰ ਪਿਆ।
ਮਾਮਲੇ ਨੂੰ ਗੰਭੀਰਤਾ ਨਾਲ ਲੈਂਦਿਆਂ ਪੁਲਸ ਜ਼ਿਲਾ ਖੰਨਾ ਦੇ ਐਸ. ਐਸ. ਪੀ. ਸਤਿੰਦਰ ਸਿੰਘ ਘੋਟਣਾ, ਐਸ. ਪੀ. ਗੁਰਦੀਪ ਸਿੰਘ, ਡੀ. ਐਸ. ਪੀ. ਜਗਵਿੰਦਰ ਸਿੰਘ ਚੀਮਾ, ਸਿਟੀ ਐਸ. ਐਚ.ਓ. ਅਜੀਤ ਪਾਲ ਸਿੰਘ ਅਤੇ ਕੇਸ ਦੀ ਪੈਰਵੀ ਕਰ ਰਹੇ ਥਾਣੇਦਾਰ ਬਲਵੀਰ ਸਿੰਘ ਅਤੇ ਸਬ ਇੰਸਪੈਕਟਰ ਮਨਜੀਤ ਸਿੰਘ ਨੇ ਮੰਗਲਵਾਰ ਸਵੇਰੇ ਦਸ਼ੀਆਂ ਦੀ ਕੋਠੀ ਜਾਂਚ ਕਰਦਿਆਂ ਇਸ ਕੇਸ ਨਾਲ ਸੰਬੰਧਤ ਲੋੜੀਂਦੀ ਜਾਣਕਾਰੀਆਂ ਅਤੇ ਸਬੂਤ ਹਾਸਲ ਕਰਨ ਦਾ ਦਾਅਵਾ ਕੀਤਾ ਹੈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਉਦਯੋਗਤੀ ਵਿਨੋਦ ਨੰਦਾ ਨੇ ਦੱਸਿਆ ਕਿ ਉਹ ਸੋਮਵਾਰ ਨੂੰ ਲਗਭ ਸਵਾ ਛੇ ਵਜੇ ਦੋਸ਼ੀ ਜੋ ਕਿ ਗੁਲਜਾਰ ਕਾਲਜ ਵਿਚ ਬੀ. ਸੀ. ਏ. ਕਰ ਰਿਹਾ ਹੈ ਦੇ ਕਹਿਣ ''ਤੇ ਉਨ੍ਹਾਂ ਦੇ ਘਰ ਗਿਆ ਸੀ ਜਦੋਂ ਉਨ੍ਹਾਂ ਨੇ ਉਸ ਦੇ ਪਿਤਾ ਬਾਰੇ ਪੁੱਛਿਆ ਤਾਂ ਉਸ ਨੇ ਬੈਠਣ ਲਈ ਕਿਹਾ ਅਤੇ ਆਪਣੇ ਦੋ ਹੋਰ ਸਾਥੀ ਬੁਲਾ ਲਏ ਜਿਨ੍ਹਾਂ ਨੇ ਹੈਪੀ ਨੰਦਾ ਦੀ ਗਰਦਨ ''ਤੇ ਤੇਜ਼ਧਾਰ ਰੱਖਦੇ ਹੋਏ ਚੁੱਪ-ਚਾਪ ਬੈਠਣ ਲਈ ਕਿਹਾ। ਇਸ ਦੌਰਾਨ ਤਿੰਨਾ ਨੇ ਮਿਲ ਕੇ ਹੈਪੀ ਦੇ ਮੂੰਹ ਤੋਂ ਲੈ ਕੇ ਸਿਰ ਤਕ ਪੂਰੀ ਟੇਪ ਲਪੇਟ ਦਿੱਤੀ ਜਿਸ ਦੇ ਚੱਲਦੇ ਉਸ ਨੂੰ ਦਿਖਣਾ ਵੀ ਬੰਦ ਹੋ ਗਿਆ। ਕਾਫੀ ਸਮੇਂ ਮਗਰੋਂ ਅਗਵਾਕਾਰਾਂ ਨੇ ਆਪਸੀ ਸਲਾਹ ਤੋਂ ਬਾਅਦ ਇਸ ਗੱਲ ਨੂੰ ਯਕੀਨੀ ਬਣਾਇਆ ਕਿ ਦੇਰ ਰਾਤ ਹੈਪੀ ਨੰਦਾ ਨੂੰ ਨਾਲਾਗੜ੍ਹ ਲਿਜਾਣ ਤੋਂ ਇਸ ਦੇ ਪਰਿਵਾਰ ਤੋਂ ਫਿਰੌਤੀ ਦੇ ਰੂਪ ਵਿਚ ਇਕ ਕਰੋੜ ਰੁਪਏ ਦੀ ਮੰਗ ਕੀਤੀ ਜਾਵੇਗੀ ਜੇਕਰ ਪਰਿਵਾਰ ਨੇ ਫਿਰੌਤੀ ਨਾ ਦਿੱਤੀ ਤਾਂ ਨਾਲਾਗੜ੍ਹ ਨੇੜੇ ਕਿਸੇ ਨਹਿਰ ਵਿਚ ਇਸ ਨੂੰ ਸੁੱਟਣ ਦਿੱਤਾ ਜਾਵੇਗਾ। ਇਥੇ ਅਗਵਾਕਾਰਾਂ ਨੇ ਆਪਣੇ ਮਾਂ-ਬਾਪ ਅਤੇ ਭਰਾ-ਭੈਣਾਂ ਦੀ ਹਾਜ਼ਰੀ ਵਿਚ ਹੈਪੀ ਨੰਦਾ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਮਗਰੋਂ ਉਸ ਨੂੰ ਲਗਭਗ 50 ਫੁੱਟ ਦੀ ਉੱਚਾਈ ''ਤੇ ਸਥਿਤ ਇਕ ਪੁਰਾਣੇ ਕਮਰੇ ਵਿਚ ਲੈ ਗਏ ਅਤੇ ਹੈਪੀ ਨੂੰ ਇਕ ਗੱਦੇ ਵਿਚ ਲਪੇਟਦੇ ਹੋਏ ਬੋਰੀ ਵਿਚ ਪਾ ਲਿਆ।
ਇਸ ਦੌਰਾਨ ਹੈਪੀ ਨੰਦਾ ਦੇ ਭਰਾ ਸੰਦੀਪ ਨੰਦਾ ਉਰਫ ਡਿੰਪਲ ਦੀ ਸ਼ਿਕਾਇਤ ''ਤੇ ਜਦੋਂ ਪੁਲਸ ਨੇ ਰਾਤ ਲਗਭਗ 12 ਵਜੇ ਦੋਸ਼ੀ ਅਤੇ ਉਸ ਦੇ ਪਿਤਾ ਨੂੰ ਥਾਣੇ ਬੁਲਾਇਆ ਤਾਂ ਉਦੋਂ ਵੀ ਇਨ੍ਹਾਂ ਨੇ ਆਪਣੇ ਆਪ ਨੂੰ ਬੇਕਸੂਰ ਦੱਸਿਆ। ਮੌਤ ਨੂੰ ਸਾਹਮਣੇ ਦੇਖਦੋ ਹੋਏ ਹੈਪੀ ਨੰਦਾ ਨੇ ਕਿਸੇ ਤਰ੍ਹਾਂ ਆਪਣੇ ਆਪ ਛੁਡਵਾ ਲਿਆ ਅਤੇ ਚੁੰਨੀ ਨੂੰ ਬਨੇਰੇ ਨਾਲ ਬੰਨ੍ਹਦੇ ਹੋਏ ਲਗਭਗ 30 ਫੁੱਟ ਦੀ ਉੱਚਾਈ ਤੋਂ ਨਾਲ ਵਾਲੇ ਘਰ ''ਚ ਛਾਲ ਮਾਰ ਦਿੱਤੀ। ਇਸ ਤੋਂ ਬਾਅਦ ਹੈਪੀ ਹਨ੍ਹੇਰੇ ਵਿਚ ਬਾਹਰ ਨਿਕਲਣ ਦੀ ਕੋਸ਼ਿਸ਼ ਕਰ ਰਹੇ ਸਨ ਤਾਂ ਇੰਨੇ ਵਿਚ ਘਰ ਵਿਚ ਪਏ ਸੁੱਤੇ ਲੋਕ ਜਾਗ ਗਏ ਅਤੇ ਉਨ੍ਹਾਂ ਨੇ ਜਦੋਂ ਹੈਪੀ ਨੂੰ ਕੁਝ ਪੁੱਛਣ ਦੀ ਕੋਸ਼ਿਸ਼ ਕੀਤੀ ਤਾਂ ਡਰੇ ਹੈਪੀ ਗਲੇ ਵਿਚ ਭੱਜ ਗਿਆ ਅਤੇ ਉਸ ਨੇ 10-15 ਘਰਾਂ ਵਿਚ ਦਰਵਾਜ਼ਾ ਖੜ੍ਹਕਾਉਂਦੇ ਹੋਏ ਸਹਾਇਤਾ ਮੰਗੀ ਤਾਂ ਕਿਸੇ ਨੇ ਵੀ ਡਰ ਦੇ ਮਾਰੇ ਦਰਵਾਜ਼ਾ ਨਹੀਂ ਖੋਲ੍ਹਿਆ। ਦੇ ਮਗਰੋਂ ਇਕ ਵਿਅਕਤੀ ਤੋਂ ਫੋਨ ਲੈਂਦੇ ਹੋਏ ਇਸ ਘਟਨਾ ਦੀ ਸੂਚਨਾ ਆਪਣੇ ਭਰਾ ਸੰਦੀਪ ਨੂੰ ਦਿੱਤੀ ਜਿਸ ਨੇ ਗਸ਼ਤ ਕਰ ਰਹੀ ਪੁਲਸ ਐਸ. ਐਚ. ਓ. ਅਜੀਤਪਾਲ ਅਤੇ ਥਾਣੇਦਾਰ ਬਲਵੀਰ ਨੂੰ ਇਸ ਦੀ ਸੂਚਨਾ ਦਿੱਤੀ। ਦੂਜੇ ਪਾਸੇ ਪੁਲਸ ਨੇ ਜਿੱਥੇ ਦੋਸ਼ੀਆਂ ਦੇ ਇਕ ਸਾਥੀ ਨੂੰ ਦਬੋਚ ਲਿਆ, ਉਥੇ ਹੀ ਇਸ ਗਿਰੋਹ ਦਾ ਇਕ ਹੋਰ ਸਰਗਨਾ ਜੋ ਕਿ ਸਬਜੀ ਮੰਡੀ ''ਚ ਕੰਮ ਕਰਦਾ ਹੈ ਹੈਪੀ ਨੰਦਾ ਦੀ ਐਕਟਿਵਾ ਦੇ ਨਾਲ-ਨਾਲ ਉਸ ਦੇ ਦੋਵੇਂ ਮੋਬਾਇਲ, ਲਗਭਗ ਅੱਠ ਹਜ਼ਾਰ ਰੁਪਏ ਅਤੇ ਡਾਰੀਇਵਿੰਗ ਲਾਈਸੈਂਸ ਲੈ ਕੇ ਫਰਾਰ ਹੋ ਗਿਆ। ਪੁੱਛਗਿੱਛ ਦੌਰਾਨ ਦੋਵੇਂ ਦੋਸ਼ੀਆਂ ਨੇ ਆਪਣਾ ਜ਼ੁਰਮ ਕਬੂਲਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਆਪਣੀ ਐਸ਼ੋ ਫਰਸਤੀ ਲਈ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਪੁਲਸ ਨੇ ਚੰਨਮੀਤ ਸਿੰਘ ਉਸ ਦੀ ਪਿਤਾ ਜਗਪ੍ਰੀਤ ਸਿੰਘ, ਮਾਂ ਰਮਨਦੀਪ ਕੌਰ, ਨਿਰਮਲ ਸਿੰਘ ਪੁੱਤਰ ਮਨਜੀਤ ਸਿੰਘ ਨੂੰ ਗ੍ਰਿਫਤਾਰ ਕਰ ਲਿਆ ਹੈ ਜਦਕਿ ਪੰਜਵਾਂ ਦੋਸ਼ੀ ਸੰਨੀ ਅਜੇ ਤਕ ਫਰਾਰ ਹੈ।


Gurminder Singh

Content Editor

Related News