ਜਦੋਂ 7ਵੀਂ ਕਲਾਸ ਦੀ ਵਿਦਿਆਰਥਣ ਨੇ ਖੋਲ੍ਹੀ ਅੱਧਖੜ ਉਮਰ ਦੇ ਵਿਅਕਤੀ ਦੀ ਪੋਲ, ਸਾਹਮਣੇ ਲਿਆਂਦੀ ਕਰਤੂਤ

12/10/2017 9:10:26 PM

ਸਮਾਣਾ (ਅਸ਼ੋਕ) : 12 ਸਾਲਾ ਨਾਬਾਲਿਗਾ ਨਾਲ ਅਸ਼ਲੀਲ ਛੇੜਛਾੜ ਕਰਨ ਦੇ ਮਾਮਲੇ ਵਿਚ ਸਿਟੀ ਪੁਲਸ ਨੇ ਇਕ ਅੱਧਖੜ ਉਮਰ ਦੇ ਦੁਕਾਨਦਾਰ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਹਿਰਾਸਤ ਵਿਚ ਲੈ ਲਿਆ ਹੈ। ਦੋਸ਼ੀ ਨੂੰ ਸਥਾਨਕ ਅਦਾਲਤ ਵਿਚ ਪੇਸ਼ ਕਰਨ ਉਪਰੰਤ ਮਿਲੇ ਹੁਕਮਾਂ ਤੋਂ ਬਾਅਦ ਪੁਲਸ ਵੱਲੋਂ 14 ਦਿਨਾਂ ਦੀ ਨਿਆਇਕ ਹਿਰਾਸਤ ਵਿਚ ਜੇਲ ਭੇਜ ਦਿੱਤਾ ਗਿਆ।
ਸਿਟੀ ਥਾਣਾ ਮੁਖੀ ਕਰਨੈਲ ਸਿੰਘ ਨੇ ਦੱਸਿਆ ਕਿ ਸ਼ਹਿਰ ਦੇ ਇਕ ਪ੍ਰਾਈਵੇਟ ਸਕੂਲ ਵਿਚ 7ਵੀਂ ਕਲਾਸ ਦੀ ਵਿਦਿਆਰਥਣ ਵੱਲੋਂ ਕਲਮਬੰਦ ਕਰਵਾਏ ਬਿਆਨਾਂ ਦੇ ਆਧਾਰ 'ਤੇ ਦਰਜ ਕੀਤੀ ਗਈ ਸ਼ਿਕਾਇਤ ਅਨੁਸਾਰ ਲੜਕੀ ਦੇ ਘਰ ਦੇ ਨੇੜੇ ਦੁਕਾਨ ਕਰਨ ਵਾਲੇ ਸੰਦੀਪ ਨਾਮਕ ਵਿਅਕਤੀ ਵੱਲੋਂ 3 ਦਸੰਬਰ ਦੀ ਸ਼ਾਮ ਟਿਊਸ਼ਨ ਤੋਂ ਵਾਪਸ ਆ ਰਹੀ ਲੜਕੀ ਨੂੰ ਰੋਕ ਵਰਗਲਾ ਕੇ ਅੰਦਰ ਲੈ ਗਿਆ ਅਤੇ ਅਸ਼ਲੀਲ ਹਰਕਤਾਂ ਕਰਨ ਲੱਗਾ। ਇਸ ਦੌਰਾਨ ਕਿਸੇ ਤਰੀਕੇ ਨਾਲ ਲ਼ੜਕੀ ਬਚ ਕੇ ਘਰ ਆਈ ਤੇ ਸਾਰੀ ਗੱਲ ਆਪਣੇ ਮਾਤਾ-ਪਿਤਾ ਨੂੰ ਦੱਸੀ।
ਪਰਿਵਾਰ ਅਨੁਸਾਰ ਲਗਭਗ ਇਕ ਸਾਲ ਪਹਿਲਾਂ ਵੀ ਉਕਤ ਵਿਅਕਤੀ ਵੱਲੋਂ ਲੜਕੀ ਨਾਲ ਛੇੜ-ਛਾੜ ਕੀਤੀ ਗਈ ਸੀ ਪਰ ਧਮਕਾਉਣ ਅਤੇ ਬਦਨਾਮੀ ਕਾਰਨ ਉਹ ਚੁੱਪ ਰਹੇ। ਪੁਲਸ ਅਧਿਕਾਰੀ ਅਨੁਸਾਰ ਸਬ-ਇੰਸਪੈਕਟਰ ਰਾਜਵਿੰਦਰ ਕੌਰ ਵੱਲੋਂ ਪੀੜਤ ਲੜਕੀ ਤੋਂ ਪੁੱਛਗਿੱਛ ਅਤੇ ਸਿਵਲ ਹਸਪਤਾਲ ਵਿਚ ਮੈਡੀਕਲ ਜਾਂਚ ਕਰਵਾਉਣ ਉਪਰੰਤ ਪੁਲਸ ਨੇ ਦੋਸ਼ੀ ਸੰਦੀਪ ਕੁਮਾਰ ਖਿਲਾਫ ਮਾਮਲਾ ਦਰਜ ਕਰਕੇ ਉਸ ਨੂੰ ਗ੍ਰਿਫਤਾਰ ਕਰ ਆਪਣੀ ਜਾਂਚ ਅਤੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News