ਮੁਕਤਸਰ ਦੀ 5ਵੀਂ ਕਲਾਸ ''ਚ ਪੜ੍ਹਦੀ ਵਿਦਿਆਰਥਣ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਲਿਖਿਆ ਪੱਤਰ

Friday, April 21, 2017 5:48 PM

ਮੁਕਤਸਰ (ਤਰਸੇਮ ਢੁੱਡੀ)— ਖਬਰ ਮੁਕਤਸਰ ਤੋਂ ਹੈ ਜਿਥੋਂ ਦੇ ਲਿਟਲ ਫਲਾਵਰ ਕਨਵੈਂਟ ਸਕੂਲ ਦੀ 5ਵੀਂ ਕਲਾਸ ਦੀ ਵਿਦਿਆਰਥਣ ਤ੍ਰਿਸ਼ਾ ਗੋਇਲ ਨੇ ਪੀ. ਐਮ ਮੋਦੀ ਨੂੰ ਪੱਤਰ ਲਿੱਖ ਕੇ ਆਪਣੇ ਸ਼ਹਿਰ ''ਚ ਗੁਜਰ ਸਥਿਤ ਰੇਲਵੇ ਫਾਟਕ ''ਤੇ ਅੰਡਰ ਬ੍ਰਿਜ ਬਣਵਾਉਣ ਦੀ ਮੰਗ ਕੀਤੀ ਹੈ, ਜਿਸ ਨੂੰ ਪੀ.ਐਮ ਮੋਦੀ ਵਲੋਂ ਸਵੀਕਾਰ ਵੀ ਕਰ ਲਿਆ ਗਿਆ ਹੈ। ਤ੍ਰਿਸ਼ਾ ਗੋਇਲ ਨੇ ਦੱਸਿਆ ਕਿ ਸਾਨੂੰ ਸਾਡੇ ਸ਼ਹਿਰ ''ਚ ਬਣੇ ਗੁੜਾ ਗੁਜਰ ਰੋਡ ਸਥਿਤ ਰੇਲਵੇ ਫਾਟਕ ਨੰਬਰ 29 ਸਵੇਰ ਦੇ ਸਮੇਂ ਕਈ ਘੰਟਿਆਂ ਤੱਕ ਲੰਬੇ ਸਮੇਂ ਲਈ ਬੰਦ ਰਹਿੰਦਾ ਹੈ। ਜਿਸ ਕਾਰਨ ਅਸੀਂ ਆਪਣੇ ਸਕੂਲ ਕਾਫੀ ਦੇਰੀ ਨਾਲ ਪਹੁੰਚਦੇ ਹਾਂ ਅਤੇ ਸਾਡੀ ਪੜ੍ਹਾਈ ਵੀ ਛੁੱਟ ਜਾਂਦੀ ਹੈ। ਇਸ ਰੋਡ ''ਤੇ ਘੱਟ ਤੋਂ ਘੱਟ 5 ਸਕੂਲ ਹੋਰ ਹਨ, ਇਨ੍ਹਾਂ ਸਕੂਲਾਂ ''ਚ ਕਰੀਬ 5000 ਵਿਦਿਆਰਥੀ ਪੜ੍ਹਦੇ ਹਨ ਅਤੇ ਸਾਨੂੰ ਇਸ ਸਮੱਸਿਆ ਤੋਂ ਹਰ ਰੋਜ਼ ਲੰਘਣਾ ਪੈਂਦਾ ਹੈ। ਇਸ ਲਈ ਮੈਂ ਇਸ ਪੱਤਰ ਦੇ ਜ਼ਰੀਏ ਪ੍ਰਧਾਨ ਮੰਤਰੀ ਮੋਦੀ ਨੂੰ ਆਪਣੇ ਸ਼ਹਿਰ ਦੀ ਸਮੱਸਿਆ ਤੋਂ ਜਾਣੂ ਕਰਵਾਇਆ ਹੈ ਤਾਂ ਕਿ ਸਾਡੀ ਇਹ ਸਮੱਸਿਆ ਹੱਲ ਹੋ ਸਕੇ।ਪੰਜਾਬੀ ਮੇਟਰੀਮੋਨੀ ਤੋਂ ਸਹੀ ਰਿਸ਼ਤਾ ਦੀ ਚੇਣ ਕਰੋ - ਮੁਫ਼ਤ ਰਜਿਸਟਰ ਕਰੋ!