ਟਿਊਸ਼ਨ ''ਤੇ ਜਾ ਰਹੇ ਵਿਦਿਆਰਥੀ ਨਾਲ ਵਾਪਰਿਆ ਭਿਆਨਕ ਹਾਦਸਾ, ਮੌਕੇ ''ਤੇ ਮੌਤ

11/18/2017 5:59:47 PM

ਚੌਂਕ ਮਹਿਤਾ (ਪਾਲ, ਮਨਦੀਪ) : ਮੋਟਰਸਾਈਕਲ 'ਤੇ ਟਿਊਸ਼ਨ ਪੜ੍ਹਨ ਜਾ ਰਹੇ 17-18 ਸਾਲਾ ਵਿਦਿਆਰਥੀ ਦੀ ਦਾਣਾ ਮੰਡੀ ਮਹਿਤਾ ਦੇ ਪਹਿਲੇ ਗੇਟ ਅੱਗੇ ਹੋਏ ਦਰਦਨਾਕ ਹਾਦਸੇ 'ਚ ਮੌਤ ਹੋ ਗਈ। ਮਿਲੀ ਜਾਣਕਾਰੀ ਅਨੁਸਰ ਅਨਮੋਲ ਦੀਪ ਸਿੰਘ ਪੁੱਤਰ ਨਿਰਮਲ ਸਿੰਘ ਵਾਸੀ ਮੀਕੇ (ਗੁਰਦਾਸਪੁਰ) ਸਥਾਨਕ ਦਾਣਾ ਮੰਡੀ ਵਿਖੇ ਟਿਊਸ਼ਨ ਪੜ੍ਹਨ ਆਉਂਦਾ ਸੀ। ਹਰ ਰੋਜ਼ ਦੀ ਤਰ੍ਹਾਂ ਸ਼ਨੀਵਾਰ ਵੀ ਜਦੋਂ ਉਹ ਸਕੂਲ ਤੋਂ ਵਾਪਸ ਆ ਕੇ ਟਿਊਸ਼ਨ ਲਈ ਮਹਿਤੇ ਆਇਆ ਤਾਂ ਸੜਕ ਤੋਂ ਗੁਜ਼ਰ ਰਹੇ ਟਰੱਕ ਨੂੰ ਓਵਰਟੇਕ ਕਰਨ ਲੱਗਿਆ ਤਾਂ ਉਸਦਾ ਮੋਟਰਸਾਈਕਲ ਸਾਹਮਣੇ ਤੋਂ ਆ ਰਹੇ ਦੂਜੇ ਮੋਟਰਸਾਈਕਲ ਨਾਲ ਟਕਰਾ ਗਿਆ ਅਤੇ ਉਹ ਸੜਕ 'ਤੇ ਡਿੱਗ ਪਿਆ।
ਇਸ ਦੌਰਾਨ ਟਰੱਕ ਦਾ ਟਾਇਰ ਅਨਮੋਲ ਦੀਪ ਦੇ ਸਿਰ ਉਪਰੋਂ ਲੰਘ ਗਿਆ। ਜਿਸ ਕਾਰਨ ਉਸ ਦੀ ਮੌਕੇ 'ਤੇ ਮੌਤ ਹੋ ਗਈ। ਥਾਣਾ ਮੁਖੀ ਸਰਦੂਲ਼ ਸਿੰਘ ਨੇ ਘਟਨਾ ਸਥਾਨ 'ਤੇ ਪਹੁੰਚ ਕੇ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


Related News