ਸਿਟੀ ਬਿਊਟੀਫੁੱਲ ''ਚ ਸਟਰੀਟ ਲਾਈਟਾਂ ''ਤੇ ਖਰਚੇ ਕਰੋੜਾਂ, ਫਿਰ ਵੀ ਸੜਕਾਂ ''ਤੇ ਹਨ੍ਹੇਰਾ

10/18/2017 8:41:42 AM

ਚੰਡੀਗੜ੍ਹ : ਈ. ਈ. ਐੱਸ. ਐੱਲ. ਕੰਪਨੀ ਨੇ ਹੁਣ ਤੱਕ 48 ਹਜ਼ਾਰ 700 'ਚੋਂ 32 ਹਜ਼ਾਰ ਐੱਲ. ਈ. ਡੀ. ਲਾਈਟਾਂ ਚੇਂਜ ਕਰ ਦਿੱਤੀਆਂ ਹਨ ਪਰ ਇਨ੍ਹਾਂ ਦੀਆਂ ਖਰਾਬ ਪਈਆਂ ਅੰਡਰ ਗਰਾਊਂਡ ਵਾਇਰਾਂ ਨਹੀਂ ਬਦਲੀਆਂ ਗਈਆਂ। ਨਾ ਹੀ ਖਰਾਬ ਅੰਡਰ ਗਰਾਊਂਡ ਵਾਇਰਾਂ ਨੂੰ ਐੱਮ. ਸੀ. ਦੇ ਇਲੈਕਟ੍ਰੀਕਲ ਵਿੰਗ ਦਾ ਸਟਾਫ ਹੀ ਚੇਂਜ ਕਰ ਰਿਹਾ ਹੈ। ਨਿਗਮ ਦਾ ਸਟਾਫ ਬੰਦ ਪਏਲਾਈਟ ਪੁਆਇੰਟਾਂ ਨੂੰ ਚੈੱਕ ਵੀ ਨਹੀਂ ਕਰਦਾ। ਇਲੈਕਟ੍ਰੀਕਲ ਐਕਸੀਐਨ ਨੇ ਕਦੇ ਰਾਤ ਨੂੰ ਚੈਕਿੰਗ ਨਹੀਂ ਕੀਤੀ। ਸੁਪਰਵਿਜ਼ਨ ਨਾ ਹੋਣ ਕਾਰਨ ਬੰਦ ਪਈਆਂ ਲਾਈਟਾਂ ਕਦੇ-ਕਦੇ ਦਿਨ ਤੱਕ ਜਗਦੀਆਂ ਰਹਿੰਦੀਆਂ ਹਨ। ਇਸ ਕਾਰਨ ਲੋਕ ਹਨੇਰੇ 'ਚ ਠੋਕਰਾਂ ਖਾਂਦੇ ਰਹਿੰਦੇ ਹਨ। ਨਗਰ ਨਿਗਮ ਨੇ ਸ਼ਹਿਰ ਦੀ ਵੀ ਟੂ, ਥਰੀ, ਫੋਰ, ਫਾਈਵ ਅਤੇ ਸਿਕਸ ਰੋਡ ਦੇ 48 ਹਜ਼ਾਰ 700 ਲਾਈਟ ਪੁਆਇੰਟ ਐੱਲ. ਈ. ਡੀ. 'ਚ ਚੇਂਜ ਕਰਾਉਣ ਈ. ਈ. ਐੱਸ. ਐੱਲ. ਕੰਪਨੀ ਵਲੋਂ 21 ਕਰੋੜ ਖਰਚ ਕਰਵਾ ਦਿੱਤੇ। ਬਾਵਜੂਦ ਇਸ ਦੇ ਸ਼ਹਿਰ ਦੀਆਂ ਕਾਫੀ ਸਟਰੀਟ ਲਾਈਟਾਂ ਦੇ ਪੁਆਇੰਟ ਬੰਦ ਹਨ। ਪ੍ਰਾਜੈਕਟ ਦੇ ਤਹਿਤ ਐੱਲ. ਈ. ਡੀ. ਲਾਈਟਾਂ ਲਾਉਣ ਅਤੇ 7 ਸਾਲਾਂ ਤੱਕ ਮੈਂਟੇਨੈਂਸ ਕਰਨ ਦਾ ਕੰਮ ਈ. ਈ. ਐੱਸ. ਐੱਲ. ਕੰਪਨੀ ਕਰੇਗੀ। ਸ਼ਹਿਰ ਦੇ ਜਨ ਮਾਰਗ, ਮੱਧ ਮਾਰਗ, ਪੂਰਬ ਮਾਰਗ, ਪੱਛਮ ਮਾਰਗ ਅਤੇ ਦੱਖਣ ਮਾਰਗ 'ਤੇ ਪੁਰਾਣੀਆਂ ਲਾਈਟਾਂ ਲੱਗੀਆਂ ਹੋਈਆਂ ਹਨ। ਇਨ੍ਹਾਂ ਦੇ ਪੋਲ ਦੇ ਇਕ ਪੁਆਇੰਟ ਵਰਕਿਗੰ ਹੈ ਤਾਂ ਦੋ ਬੰਦ ਹਨ। ਇਨ੍ਹਾਂ ਰੋਡਾਂ ਦੀ ਐੱਲ. ਈ. ਡੀ. 'ਚ ਚੇਂਜ ਕਰਨ ਦਾ ਕੰਮ ਅਜੇ ਨਹੀਂ ਹੋਇਆ ਹੈ।


Related News