ਪੰਜਾਬ ਰੋਡਵੇਜ਼ ਦੀ ਲਾਰੀ ਹੋਈ ਚੰਡੀਗੜ੍ਹ ਬੱਸ ਸਟੈਂਡ ਤੋਂ ਚੋਰੀ

06/26/2017 8:38:58 PM

ਖਰੜ— ਪੰਜਾਬ ਰੋਡਵੇਜ਼ ਦੀ ਇਕ ਬੱਸ ਨੰਬਰ ਪੀ.ਬੀ 12-ਬਾਈ-0918 ਜਿਸ 'ਤੇ ਪੰਜਾਬ ਰੋਡਵੇਜ਼ ਰੂਪਨਗਰ ਲਿਖਿਆ ਹੋਇਆ ਹੈ, ਜਿਸ ਨੂੰ ਬੀਤੇ ਦਿਨ ਚੰਡੀਗੜ ਤੋਂ ਚੋਰੀ ਕੀਤਾ ਗਿਆ ਸੀ ਅੱਜ ਨਜ਼ਦੀਕੀ ਪਿੰਡ ਮਾਮੂਪੁਰ ਦੇ ਨਜ਼ਦੀਕ ਮੰਦਰ ਦੇ ਕੋਲ ਲਾਵਾਰਿਸ ਖੜੀ ਹੋਈ ਪਾਈ ਗਈ। ਘੜੂੰਆਂ ਥਾਣੇ ਦੇ ਐਸ.ਐਚ.ਓ ਇੰਸਪੈਕਟਰ ਮਨਫੂਲ ਸਿੰਘ ਨੇ ਦੱਸਿਆ ਕਿ ਇਹ ਬੱਸ ਐਤਵਾਰ ਨੂੰ ਚੰਡੀਗੜ੍ਹ ਤੋਂ ਚੋਰੀ ਕੀਤੀ ਗਈ ਸੀ ਅਤੇ ਚੋਰਾਂ ਨੇ ਇਸ ਨੂੰ ਪਿੰਡ ਮਾਮੂਪੁਰ ਕੋਲ ਛੱਡ ਦਿੱਤਾ ਪਰ ਉਹ ਇਸ ਦੇ ਚਾਰੋ ਪਹੀਏ ਅਤੇ ਟਾਇਰ ਚੋਰੀ ਕਰਕੇ ਆਪਣੇ ਨਾਲ ਲੈ ਗਏ। ਉਨ੍ਹਾਂ ਦੱਸਿਆ ਕਿ ਜਿਵੇਂ ਹੀ ਘੜੂਆਂ ਪੁਲਸ ਨੂੰ ਇਸ ਦੀ ਸੂਚਨਾ ਮਿਲੀ ਤਾਂ ਉਨ੍ਹਾਂ ਵਲੋਂ ਚੰਡੀਗੜ ਪੁਲਸ ਨੂੰ ਇਸ ਦੀ ਜਾਣਕਾਰੀ ਦਿੱਤੀ ਅਤੇ ਚੰਡੀਗੜ੍ਹ ਪੁਲਸ ਇਸ ਬੱਸ ਨੂੰ ਆਪਣੇ ਨਾਲ ਲੈ ਗਈ।


Related News