ਸੂਰਿਆ ਇਨਕਲੇਵ ''ਚ ਪ੍ਰੋਫੈਸਰ ਦੀ ਤਾਲਾਬੰਦ ਕੋਠੀ ''ਚ ਚੋਰੀ

11/19/2017 7:02:01 AM

ਜਲੰਧਰ, (ਮਹੇਸ਼)— ਸੂਰਿਆ ਇਨਕਲੇਵ ਵਿਚ ਬਣੇ ਕਮਿਸ਼ਨਰੇਟ ਦੇ ਪੁਲਸ ਸਟੇਸ਼ਨ ਰਾਮਾ ਮੰਡੀ ਤੋਂ ਕਰੀਬ ਇਕ ਕਿਲੋਮੀਟਰ ਦੀ ਦੂਰੀ 'ਤੇ ਚੋਰਾਂ ਨੇ ਡੀ. ਏ. ਵੀ. ਯੂਨੀਵਰਸਿਟੀ ਦੇ ਪ੍ਰੋਫੈਸਰ ਬਿਕਰਮਜੀਤ ਸਿੰਘ ਦੇ ਘਰ ਨੂੰ ਨਿਸ਼ਾਨਾ ਬਣਾਉਂਦਿਆਂ 5 ਤੋਲੇ ਸੋਨੇ ਦੇ ਗਹਿਣੇ, 20 ਹਜ਼ਾਰ ਰੁਪਏ ਦੀ ਨਕਦੀ, ਜ਼ਰੂਰੀ ਕਾਗਜ਼ਾਤ ਤੇ ਹੋਰ ਕੀਮਤੀ ਸਾਮਾਨ 'ਤੇ ਹੱਥ ਸਾਫ ਕੀਤਾ। 
 ਪ੍ਰੋ. ਬਿਕਰਮਜੀਤ ਸਿੰਘ ਪੁੱਤਰ ਰਿਟਾਇਰਡ ਪ੍ਰੋ. ਗੁਰਭੇਜ ਸਿੰਘ ਨੇ ਮੌਕੇ 'ਤੇ ਜਾਂਚ ਲਈ ਪਹੁੰਚੀ ਥਾਣਾ ਰਾਮਾ ਮੰਡੀ ਦੀ ਪੁਲਸ ਤੇ ਫਿੰਗਰ ਪ੍ਰਿੰਟ ਮਾਹਿਰਾਂ ਦੀ ਟੀਮ ਨੂੰ ਦੱਸਿਆ ਕਿ ਉਹ ਜ਼ਿਲਾ ਤਰਨਤਾਰਨ ਵਿਚ ਸਥਿਤ ਆਪਣੇ ਜੱਦੀ ਪਿੰਡ ਕੱਲਾ ਲਈ ਅੱਜ ਸਵੇਰੇ ਕਰੀਬ 10 ਵਜੇ ਨਿਕਲੇ ਸਨ। ਸ਼ਾਮ 7.30 ਵਜੇ ਵਾਪਸ ਪਹੁੰਚੇ ਤਾਂ ਦੇਖਿਆ ਕਿ ਬਾਹਰਲੇ ਗੇਟ ਨੂੰ ਤਾਲਾ ਤਾਂ ਲੱਗਾ ਸੀ ਪਰ ਅੰਦਰ ਲੱਕੜ ਦੇ ਦਰਵਾਜ਼ੇ ਦਾ ਤਾਲਾ ਟੁੱਟਾ ਹੋਇਆ ਸੀ। ਸਾਰਾ ਸਾਮਾਨ ਖਿੱਲਰਿਆ ਹੋਇਆ ਸੀ। ਉਨ੍ਹਾਂ ਦੱਸਿਆ ਕਿ ਚੋਰਾਂ ਨੇ ਦਿਨ-ਦਿਹਾੜੇ ਇਸ ਵਾਰਦਾਤ ਨੂੰ ਅੰਜਾਮ ਘਰ ਦੀ ਕੰਧ ਟੱਪ ਕੇ ਦਿੱਤਾ ਹੈ। ਪੁਲਸ ਤੇ ਫਿੰਗਰ ਪ੍ਰਿੰਟ ਮਾਹਿਰਾਂ ਦੀ ਟੀਮ ਕਾਫੀ ਦੇਰ ਤਕ ਉਥੇ ਜਾਂਚ ਕਰਦੀ ਰਹੀ ਪਰ ਚੋਰਾਂ ਦਾ ਕੋਈ ਵੀ ਸੁਰਾਗ ਪੁਲਸ ਦੇ ਹੱਥ ਨਹੀਂ ਲੱਗਾ। ਵਾਰਦਾਤ ਤੋਂ ਜ਼ਾਹਿਰ ਹੁੰਦਾ ਹੈ ਕਿ ਘਰ ਤੋਂ ਕਰੀਬ ਇਕ ਕਿਲੋਮੀਟਰ ਦੀ ਦੂਰੀ 'ਤੇ ਪੁਲਸ ਸਟੇਸ਼ਨ ਹੋਣ ਦਾ ਵੀ ਚੋਰਾਂ ਦੇ ਮਨ ਵਿਚ ਕੋਈ ਖੌਫ ਨਹੀਂ ਸੀ। 


Related News