ਦੁਕਾਨ ''ਚੋਂ ਨਵੀਆਂ-ਪੁਰਾਣੀਆਂ ਬੈਟਰੀਆਂ ਚੋਰੀ

06/24/2017 1:09:54 AM

ਬੰਗਾ, (ਚਮਨ ਲਾਲ/ਰਾਕੇਸ਼)- ਬੰਗਾ-ਨਵਾਂਸ਼ਹਿਰ ਮੁੱਖ ਮਾਰਗ 'ਤੇ ਇਕ ਆਟੋ ਇਲੈਕਟ੍ਰਿਕ ਸਟੋਰ 'ਚ ਚੋਰੀ ਹੋ ਗਈ। ਦੁਕਾਨ ਦੇ ਮਾਲਕ ਜੋਗਾ ਰਾਮ ਪੁੱਤਰ ਬਾਰੂ ਰਾਮ ਵਾਸੀ ਨੌਰਾ ਨੇ ਦੱਸਿਆ ਕਿ ਸਵੇਰੇ ਸਾਢੇ ਚਾਰ ਵਜੇ ਉਸ ਨੂੰ ਇਕ ਪੁਲਸ ਕਰਮਚਾਰੀ ਨੇ ਫੋਨ 'ਤੇ ਦੁਕਾਨ 'ਚ ਚੋਰੀ ਬਾਰੇ ਜਾਣਕਾਰੀ ਦਿੱਤੀ, ਜਿਸ 'ਤੇ ਉਹ ਤੁਰੰਤ ਦੁਕਾਨ 'ਤੇ ਪੁੱਜਾ। ਪੜਤਾਲ ਕਰਨ 'ਤੇ ਪਤਾ ਲੱਗਾ ਕਿ ਦੁਕਾਨ 'ਚੋਂ 12 ਨਵੇਂ ਬੈਟਰੇ, ਪੁਰਾਣੀਆਂ ਬੈਟਰੀਆਂ ਤੇ ਹੋਰ ਛੋਟਾ-ਮੋਟਾ ਸਾਮਾਨ ਚੋਰੀ ਹੋਇਆ ਹੈ। ਜਦੋਂ ਉਹ ਦੁਕਾਨ 'ਤੇ ਪੁੱਜਾ ਤਾਂ ਮੌਕੇ 'ਤੇ ਖੜ੍ਹੇ ਪੁਲਸ ਅਧਿਕਾਰੀਆਂ ਨੇ ਉਸ ਨੂੰ ਦੱਸਿਆ ਕਿ ਚੋਰ ਇਕ ਬਲੈਰੋ ਮੈਕਸ ਟਰੱਕ 'ਚ ਸਵਾਰ ਸਨ, ਜਿਨ੍ਹਾਂ ਦਾ ਪਿੱਛਾ ਵੀ ਕੀਤਾ ਗਿਆ ਪਰ ਉਹ ਫਰਾਰ ਹੋ ਗਏ। ਜਾਣਕਾਰੀ ਅਨੁਸਾਰ ਕੁਝ ਦਿਨ ਪਹਿਲਾਂ ਵੀ ਬੰਗਾ ਦੀ ਫਗਵਾੜਾ ਰੋਡ, ਬੰਗਾ ਮੁੱਖ ਬਾਜ਼ਾਰ 'ਚ ਵੀ ਚੋਰਾਂ ਨੇ ਸਪੇਅਰ ਪਾਰਟਸ, ਕਰਿਆਨਾ, ਮੈਡੀਕਲ ਸਟੋਰ, ਸਬਜ਼ੀਆਂ ਤੇ ਫਲਾਂ ਦੀਆਂ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਪਰ ਅੱਜ ਤੱਕ ਪੁਲਸ ਦੇ ਹੱਥ ਕੁਝ ਨਹੀਂ ਲੱਗਾ।


Related News