ਸ਼ਿਵ ਸੈਨਾ ਹਿੰਦੁਸਤਾਨ ਨੇ ਅੱਤਵਾਦ ਦਾ ਪੁਤਲਾ ਫੂਕਿਆ

10/19/2017 8:00:22 AM

ਪਾਤੜਾਂ  (ਸ਼ੀਸ਼ਪਾਲ) - ਪੰਜਾਬ ਵਿਚ ਪਿਛਲੇ ਕੁਝ ਸਮੇਂ ਤੋਂ ਹਿੰਦੂ ਲੀਡਰਾਂ ਨੂੰ ਖਾਲਿਸਤਾਨ-ਪੱਖੀਆਂ ਵੱਲੋਂ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਤਾਂ ਜੋ ਇਨ੍ਹਾਂ ਦੀ ਆਵਾਜ਼ ਨੂੰ ਦਬਾਇਆ ਜਾ ਸਕੇ। ਬੀਤੇ ਦਿਨ ਲੁਧਿਆਣਾ ਵਿਖੇ ਆਰ. ਐੱਸ. ਐੱਸ. ਲੁਧਿਆਣਾ ਸ਼ਾਖਾ ਪ੍ਰਧਾਨ ਦਾ ਦਿਨ-ਦਿਹਾੜੇ ਗੋਲੀਆਂ ਮਾਰ ਕੇ ਕਤਲ ਦਿੱਤਾ ਗਿਆ।  ਇਸ ਦੇ ਵਿਰੋਧ ਵਿਚ ਆਲ ਇੰਡੀਆ ਹਿੰਦੂ ਸ਼ਿਵ ਸੈਨਾ ਦੇ ਕੌਮੀ ਪ੍ਰਧਾਨ ਰਮੇਸ਼ ਕੁਮਾਰ ਕੁੱਕੂ ਦੀ ਅਗਵਾਈ ਹੇਠ ਅੱਜ ਇੱਥੇ ਅੱਤਵਾਦ ਖਿਲਾਫ ਪੁਤਲਾ ਫੂਕਿਆ ਗਿਆ।
ਇਸ ਉਪਰੰਤ ਗੱਲਬਾਤ ਕਰਦਿਆਂ ਸ਼੍ਰੀ ਕੁੱਕੂ ਨੇ ਕਿਹਾ ਕਿ ਖਾਲਿਸਤਾਨ ਸਮੱਰਥਕ ਪਾਕਿ ਦੀ ਸ਼ਹਿ 'ਤੇ ਪੰਜਾਬ ਵਿਚ ਮੁੜ ਮਾਹੌਲ ਖਰਾਬ ਕਰਨਾ ਚਾਹੁੰਦੇ ਹਨ। ਹਿੰਦੂਆਂ ਦੀ ਆਵਾਜ਼ ਨੂੰ ਦਬਾ ਕੇ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਵਿਚ ਕਿਸੇ ਵੀ ਹਿੰਦੂ ਲੀਡਰ ਦੇ ਕਾਤਲਾਂ ਨੂੰ ਨਾ ਫੜਿਆ ਜਾਣਾ ਪੰਜਾਬ ਪੁਲਸ ਦੀ ਨਾਕਾਮੀ ਸਾਬਤ ਕਰਦਾ ਹੈ। ਉਨ੍ਹਾਂ ਭਾਜਪਾ ਤੇ ਆਰ. ਐੱਸ. ਐੱਸ. ਆਗੂ ਰਵਿੰਦਰ ਗੋਸਾਈਂ ਦੀ ਮੌਤ 'ਤੇ ਗਹਿਰਾ ਦੁੱਖ ਪ੍ਰਗਟ ਕਰਦਿਆਂ ਉਨ੍ਹਾਂ ਨੂੰ ਪੰਜਾਬ ਤੇ ਕੌਮ ਲਈ ਸ਼ਹੀਦ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਰਵਿੰਦਰ ਗੋਸਾਈਂ ਦੀ ਕੁਰਬਾਨੀ ਨੂੰ ਅਜਾਈਂ ਨਹੀਂ ਜਾਣ ਦਿੱਤਾ ਜਾਵੇਗਾ।   ਇਸ ਮੌਕੇ ਸਿਓਪਾਲ ਗੋਇਲ, ਰਮੇਸ਼ ਕੁਮਾਰ, ਨਰੈਣ ਗਰਗ, ਤਰਸੇਮ ਡਿਸਕੋ, ਪ੍ਰਸ਼ੋਤਮ ਸਿੰਗਲਾ, ਅਸ਼ੋਕ ਸ਼ਾਦੀਹਰੀ, ਨਰੇਸ਼ ਕੁਮਾਰ, ਗੌਰਵ ਜੈਨ, ਸੱਤਿਆਵਾਨ ਖਟਕੜ, ਪ੍ਰਮੋਦ ਕੁਮਾਰ ਲਾਡੀ, ਸਚਿਨ ਆਜ਼ਾਦ ਗੋਇਲ, ਸ਼ੈਂਟੀ ਕੁਮਾਰ, ਕਾਲਾ ਰਾਮ ਖੇਤਲਾ, ਚੈਰੀ ਸਿੰਗਲਾ, ਕ੍ਰਿਸ਼ਨ ਸਿੰਘ ਅਤੇ ਰਾਜ ਕੁਮਾਰ ਹਾਜ਼ਰ ਸਨ।


Related News