ਵੋਟਾਂ ਮੰਗਣ ਦੇ ਸਮਰਥਨ ''ਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਸੁਣਾਈ ਗਈ ਸਜ਼ਾ ਨੂੰ ਪੂਰੀ ਕਰਨ ਦਰਬਾਰ ਸਾਹਿਬ ਪੁੱਜੇ ਸਿਆਸੀ

04/27/2017 2:12:33 PM

ਅੰਮ੍ਰਿਤਸਰ— ਵਿਧਾਨ ਸਭਾ ਚੋਣਾਂ ''ਚ ਡੇਰਾ ਸਿਰਸਾ ਤੋਂ ਸਮਰਥਨ ਮੰਗਣ ਦੇ ਮਾਮਲੇ ''ਚ 5 ਸਿੰਘ ਸਾਹਿਬਾਨਾਂ ਵੱਲੋਂ 44 ਸਿਆਸੀ ਆਗੂਆਂ ਨੂੰ ਧਾਰਮਿਕ ਸਜ਼ਾ ਸੁਣਾਈ ਗਈ ਸੀ। ਉਨ੍ਹਾਂ ਆਗੂਆਂ ਵੱਲੋਂ ਧਾਰਮਿਕ ਸਜ਼ਾ ਦੀ ਸ਼ੁਰੂਆਤ ਕੀਤੀ ਗਈ। ਇਸ ਦੌਰਾਨ ਉਨ੍ਹਾਂ ਨੇ ਅਕਾਲ ਤਖਤ ਵੱਲੋਂ ਲਗਾਈ ਗਈ ਸਜ਼ਾ ਦੇ ਪਹਿਲੇ ਪੜਾਅ ''ਚ ਮਾਡਲ ਟਾਊਨ ਹਾਲ ਤੋਂ ਚੌਕ ਘੰਟਾਘਰ ਤੱਕ ਦਰਬਾਰ ਸਾਹਿਬ ਦੇ ਰਸਤੇ ''ਤੇ ਝਾੜੂ ਲਗਾ ਕੇ ਸੇਵਾ ਨਿਭਾਈ। ਇਹ ਅੱਜ ਦਰਬਾਰ ਸਾਹਿਬ ਦੀ ਪਰਿਕਰਮਾ ਕਰਦੇ ਹੋਏ ਸਾਫ-ਸਫਾਈ ਕਰਨਗੇ ਅਤੇ ਸ਼ੁੱਕਰਵਾਰ ਨੂੰ ਦੋ ਘੰਟੇ ਜੋੜਿਆਂ ਦੀ ਸੇਵਾ ਅਤੇ ਸ਼ਨੀਵਾਰ ਨੂੰ ਦੋ-ਤਿੰਨ ਘੰਟੇ ਬਰਤਨ ਸਾਫ ਕਰਨ ਦੀ ਸੇਵਾ ਨਿਭਾਉਣਗੇ। ਇਸ ਮੌਕੇ ''ਤੇ ਪਰਮਬੰਸ ਸਿੰਘ ਰੋਮਾਣਾ ਦਾ ਕਹਿਣਾ ਹੈ ਕਿ ਅੱਜ ਜਿਨ੍ਹਾਂ ਨੂੰ ਧਾਰਮਿਕ ਸ਼ਜਾ ਸੁਣਾਈ ਗਈ ਹੈ, ਉਹ ਆਪਣੀ ਧਾਰਮਿਕ ਸਜ਼ਾ ਪੂਰੀ ਕਰਨ ਪੁੱਜੇ ਹਨ। ਇਸ ਮੌਕੇ ਪਰਮਿੰਦਰ ਸਿੰਘ ਢੀਂਡਸਾ ਨੇ ਕਿਹਾ ਕਿ ਉਹ ਆਪਣੀ ਧਾਰਮਿਕ ਸਜ਼ਾ ਪੂਰੀ ਕਰ ਰਹੇ ਹਨ। ਉਹ ਅਕਾਲ ਤਖਤ ਸਾਹਿਬ ਦਾ ਸਨਮਾਨ ਕਰਦੇ ਹਨ।


Related News