ਤੇਜ਼ੀ ਨਾਲ ਫੈਲ ਰਿਹੈ ਸੱਟੇ ਦਾ ਕਾਰੋਬਾਰ, ਔਰਤਾਂ ਵੀ ਇਸ ਦੀ ਚਪੇਟ ''ਚ

06/27/2017 5:03:07 PM

ਅੰਮ੍ਰਿਤਸਰ -  ਮਹਾਨਗਰ ਅੰਮ੍ਰਿਤਸਰ 'ਚ ਦੜੇ-ਸੱਟੇ ਦਾ ਵਪਾਰ ਤੇਜ਼ੀ ਨਾਲ ਵਧ ਰਿਹਾ ਹੈ। ਗਰੀਬ ਵਰਗ ਦੇ ਨਾਲ-ਨਾਲ ਸਕੂਲੀ ਬੱਚੇ ਤੇ ਔਰਤਾਂ ਵੀ ਇਸ ਦੀ ਲਪੇਟ 'ਚ ਆ ਗਈਆਂ ਹਨ ਅਤੇ ਲਾਲਚ ਇਨ੍ਹਾਂ ਨੂੰ ਦੜੇ-ਸੱਟੇ ਦੇ ਦਲਦਲ 'ਚ ਫਸਾਉਂਦਾ ਜਾ ਰਿਹਾ ਹੈ। ਜੇ ਇਨ੍ਹਾਂ ਵਪਾਰੀਆਂ 'ਤੇ ਜਲਦੀ ਨਕੇਲ ਨਾ ਪਾਈ ਗਈ ਤਾਂ ਉਹ ਦਿਨ ਦੂਰ ਨਹੀਂ ਜਦੋਂ ਸਾਡਾ ਆਉਣ ਵਾਲਾ ਭਵਿੱਖ ਤਬਾਹ ਹੋ ਕੇ ਰਹਿ ਜਾਵੇਗਾ। ਇਨ੍ਹਾਂ ਸਟੋਰੀਆਂ ਦੀਆਂ ਜੜ੍ਹਾਂ ਦਿੱਲੀ, ਬੱਲਭਗੜ੍ਹ, ਦੁਬਈ ਤਕ ਫੈਲੀਆਂ ਹੋਈਆਂ ਹਨ।
ਸਕੂਲ ਦੇ ਬੱਚੇ ਹਨ ਇਨ੍ਹਾਂ ਦੀ ਨਜ਼ਰ 'ਚ 
ਸਕੂਲਾਂ ਤੇ ਕਾਲਜਾਂ 'ਚ ਪੜ੍ਹਨ ਵਾਲੇ ਬੱਚੇ ਜੋ ਘਰ ਤੋਂ ਪੜ੍ਹਨ ਲਈ ਨਿਕਲਦੇ ਹਨ, ਘਰ ਤੋਂ ਮਿਲਣ ਵਾਲੇ ਜੇਬ ਖਰਚੇ ਨਾਲ ਉਹ ਦੜਾ-ਸੱਟਾ ਲਗਾ ਲੈਂਦੇ ਹਨ। ਪੈਸਿਆਂ ਦਾ ਜੋ ਨੁਕਸਾਨ ਹੁੰਦਾ ਹੈ ਉਹ ਤਾਂ ਬੱਚਿਆਂ ਦੇ ਮਾਤਾ-ਪਿਤਾ ਝੱਲ ਹੀ ਰਹੇ ਹਨ ਪਰ ਜੋ ਉਨ੍ਹਾਂ ਦੇ ਭਵਿੱਖ ਦਾ ਨੁਕਸਾਨ ਹੁੰਦਾ ਹੈ ਉਸ ਦੀ ਪੂਰਤੀ ਨਹੀਂ ਹੋ ਸਕਦੀ। ਇਸ ਦਾ ਮੁੱਖ ਕਾਰਨ ਇਹ ਹੈ ਕਿ ਦੜਾ-ਸੱਟਾ ਲਗਾਉਣ ਵਾਲੇ ਵਿਦਿਆਰਥੀ ਦਾ ਪੜ੍ਹਾਈ 'ਚ ਮਨ ਨਹੀਂ ਲੱਗਦਾ ਅਤੇ ਉਹ ਸੱਟੇ ਦਾ ਨਤੀਜਾ ਜਾਣਨ ਲਈ ਬਹਾਨਾ ਬਣਾ ਕੇ ਸਕੂਲ ਤੋਂ ਜਲਦੀ ਚਲੇ ਜਾਂਦੇ ਹਨ ਅਤੇ ਉਨ੍ਹਾਂ ਦੀ ਪੜ੍ਹਾਈ ਦਾ ਜੋ ਨੁਕਸਾਨ ਹੋ ਰਿਹਾ ਹੈ ਉਸ ਦੀ ਪੂਰਤੀ ਨਹੀਂ ਹੋ ਸਕਦੀ। 
ਰਿਕਸ਼ਾ ਤੇ ਆਟੋ ਚਾਲਕ ਵੀ ਹਨ ਇਨ੍ਹਾਂ ਦਾ ਸ਼ਿਕਾਰ
ਕੜਕਦੀ ਗਰਮੀ ਵਿਚ ਖੂਨ-ਪਸੀਨੇ ਦੀ ਕਮਾਈ ਦਾ ਅੱਧੇ ਤੋਂ ਜ਼ਿਆਦਾ ਹਿੱਸਾ ਇਹ ਦੜੇ-ਸੱਟੇ 'ਚ ਗੁਆ ਕੇ ਚਲੇ ਜਾਂਦੇ ਹਨ ਜਿਸ ਨਾਲ ਉਨ੍ਹਾਂ ਦੇ ਪਰਿਵਾਰ ਵਾਲਿਆਂ ਨੂੰ ਇਸ ਦਾ ਖਮਿਆਜ਼ਾ ਭੁਗਤਣਾ ਪੈਂਦਾ ਹੈ। ਇਨ੍ਹਾਂ ਦੇ ਪਰਿਵਾਰ ਦੇ ਮੈਂਬਰ ਰਾਤ ਨੂੰ ਘਰ 'ਚ ਇੰਤਜ਼ਾਰ ਕਰਦੇ ਹਨ ਕਿ ਘਰ ਆਉਣਗੇ ਤਾਂ ਖਾਣ-ਪੀਣ ਦੀਆਂ ਚੀਜ਼ਾਂ ਲਿਆਉਣਗੇ ਪਰ ਇਹ ਲੋਕ ਤਾਂ ਸੱਟੇ ਵਾਲਿਆਂ ਕੋਲ ਆਪਣੀਆਂ ਜੇਬਾਂ ਖਾਲੀ ਕਰ ਕੇ ਵਾਪਸ ਚਲੇ ਜਾਂਦੇ ਹਨ ਅਤੇ ਜਦ ਸੱਟੇ ਦਾ ਨੰਬਰ ਨਹੀਂ ਨਿਕਲਦਾ ਤਾਂ ਬਚੀ ਹੋਈ ਰਾਸ਼ੀ ਨਾਲ ਦੇਸੀ ਸ਼ਰਾਬ ਦਾ ਸੇਵਨ ਕਰ ਕੇ ਆਪਣਾ ਗਮ ਭੁਲਾਉਣ ਦੀ ਕੋਸ਼ਿਸ਼ ਕਰਦੇ ਹਨ ਪਰ ਅਗਲੇ ਦਿਨ ਵੀ ਉਹੀ ਸਿਲਸਿਲਾ ਜਾਰੀ ਰਹਿੰਦਾ ਹੈ ਕਿ ਸ਼ਾਇਦ ਅੱਜ ਸਾਡਾ ਨੰਬਰ ਆ ਜਾਵੇਗਾ ਅਤੇ ਇਹੀ ਕ੍ਰਮ ਚਲਦਾ ਰਹਿੰਦਾ ਹੈ।
ਔਰਤਾਂ ਨੂੰ ਵੀ ਲੱਗ ਚੁੱਕੈ ਸੱਟੇ ਦਾ ਗ੍ਰਹਿਣ
ਇਸ ਬੁਰੀ ਆਦਤ ਦਾ ਗ੍ਰਹਿਣ ਕੁਝ ਔਰਤਾਂ ਨੂੰ ਵੀ ਲੱਗ ਚੁੱਕਾ ਹੈ। ਔਰਤਾਂ ਦਾ ਦੜੇ-ਸੱਟੇ ਦਾ ਨੰਬਰ ਮੋਬਾਇਲ 'ਤੇ ਹੀ ਬੁੱਕ ਕਰ ਲਿਆ ਜਾਂਦਾ ਹੈ ਅਤੇ ਸਟੋਰੀਆਂ ਦੇ ਕਰਿੰਦੇ  ਘਰਾਂ ਤੋਂ ਹੀ ਭੁਗਤਾਨ ਲੈਣ-ਦੇਣ ਦਾ ਕੰਮ ਕਰਦੇ ਹਨ। ਇਕ ਦਿਨ ਸੱਟਾ ਨਾ ਨਿਕਲਣ 'ਤੇ ਉਸ ਨੂੰ ਦੂਸਰੇ ਦਿਨ ਦੁੱਗਣਾ, ਤੀਸਰੇ ਦਿਨ ਚੌਗੁਣਾ, ਚੌਥੇ ਦਿਨ ਅੱਠ ਗੁਣਾ ਦਾ ਸੱੱਟਾ ਲਗਾ ਕੇ ਪੈਸੇ ਪੂਰੇ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ। ਪੈਸੇ ਤਾਂ ਪੂਰੇ ਨਹੀਂ ਹੁੰਦੇ ਪਰ ਰਕਮ ਨੂੰ ਕਵਰ ਕਰਦੇ-ਕਰਦੇ ਉਨ੍ਹਾਂ ਦੀ ਕਬਰ ਬਣ ਜਾਂਦੀ ਹੈ। ਭੁਗਤਾਨ ਦੀ ਰਾਸ਼ੀ ਇੰਨੀ ਜ਼ਿਆਦਾ ਹੋ ਜਾਂਦੀ ਹੈ ਕਿ ਉਸ ਨੂੰ ਭੁਗਤਾਣ ਕਰਨਾ ਮੁਸ਼ਕਲ ਹੋ ਜਾਂਦਾ ਹੈ।  ਸੂਤਰਾਂ ਅਨੁਸਾਰ ਫਿਰ ਉੁਥੋਂ ਸ਼ੁਰੂ ਹੁੰਦਾ ਹੈ ਹਵਸ ਦਾ ਨੰਗਾ ਨਾਚ। ਪੈਸੇ ਨਾ ਦੇਣ ਦੇ ਬਦਲੇ 'ਚ ਸਟੋਰੀਆਂ ਦੇ ਪੈਸੇ ਇਕੱਠੇ ਕਰਨ ਵਾਲੇ ਲੋਕ ਉਨ੍ਹਾਂ ਔਰਤਾਂ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਉਂਦੇ ਹਨ ਅਤੇ ਲਾਲਚ ਦੇ ਕੇ ਉਨ੍ਹਾਂ ਨੂੰ ਵੇਸਵਾਗਮਨੀ ਦੇ ਧੰਦੇ ਵਿਚ ਧੱਕ ਦਿੱਤਾ ਜਾਂਦਾ ਹੈ ਅਤੇ ਇਸ ਤਰ੍ਹਾਂ ਉਹ ਔਰਤਾਂ ਸ਼ਰਮ ਦੇ ਕਾਰਨ ਕਿਸੇ ਨੂੰ ਕੁਝ ਨਹੀਂ ਦੱਸਦੀਆਂ ਅਤੇ ਉਨ੍ਹਾਂ ਦਾ ਪਰਿਵਾਰ ਤਬਾਹ ਹੋ ਕੇ ਰਹਿ ਜਾਂਦਾ ਹੈ।


 


Related News