ਬਹੁਮਤੰਵੀ ਖੇਡ ਸਟੇਡੀਅਮ ''ਚ ਅਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ

08/15/2017 2:41:57 PM

ਜਲਾਲਾਬਾਦ (ਸੇਤੀਆ, ਨਿਖੰਜ ) – 71ਵੇਂ ਅਜ਼ਾਦੀ ਦਿਹਾੜੇ 'ਤੇ ਅੱਜ ਜਲਾਲਾਬਾਦ ਦੇ ਬਹੁਮਤੰਵੀ ਖੇਡ ਸਟੇਡੀਅਮ ਵਿਖੇ ਅਜ਼ਾਦੀ ਦਿਹਾੜਾ ਧੂਮਧਾਮ ਨਾਲ ਮਨਾਇਆ ਗਿਆ । ਇਸ ਮੌਕੇ ਐਸ. ਡੀ. ਐਮ ਜਲਾਲਬਾਦ  ਬਲਵੀਰ ਰਾਜ ਸਿੰਘ ਨੇ ਤਿਰੰਗਾਂ ਝੰਡਾ ਲਹਿਰਾਉਣ ਦੀ ਰਸਮ ਅਦਾ ਕੀਤੀ ਅਤੇ ਪਰੇਡ ਦੀ ਸਲਾਮੀ । ਇਸ ਮੌਕੇ ਉਨ੍ਹਾਂ ਦੇ ਨਾਲ ਤਹਿਸੀਲਦਾਰ ਰਮੇਸ਼ ਕੁਮਾਰ , ਨਾਇਬ ਤਹਿਸੀਲਦਾਰ ਵਿਕਰਮ ਗੂੰਬਰ , ਡੀ. ਐਸ. ਪੀ ਜਲਾਲਾਬਾਦ ਅਸ਼ੋਕ ਸ਼ਰਮਾ, ਥਾਣਾ ਸਿਟੀ ਮੁੱਖੀ ਅਭਿਨਵ ਚੌਹਾਣ, ਐਸ. ਐਚ. ਓ ਪ੍ਰੇਮ ਨਾਥ ਮੌਜ਼ੂਦ ਸਨ। ਇਸ ਸਮਾਗਮ ਦੌਰਾਨ ਵੱਖ-ਵੱਖ ਸਕੂਲੀ ਵਿਦਿਆਰਥੀਆਂ ਵੱਲੋਂ ਦੇਸ਼ ਭਗਤੀ ਗੀਤ ਅਤੇ ਕਈ ਪ੍ਰਕਾਰ ਦੇ ਰੰਗਾਰੰਗ ਪ੍ਰੋਰਗਰਾਮ ਪੇਸ਼ ਕੀਤੇ। ਇਸ ਮੌਕੇ ਐਸ. ਡੀ. ਐਮ ਜਲਾਲਾਬਾਦ ਨੇ ਸੰਬੋਧਨ ਕਰਦੇ ਹੋਏ ਕਿਹਾ ਕਿ ਸਾਡੇ ਸੂਰਬੀਰ ਜੋਧੀਆਂ ਦੀਆਂ ਕੁਰਬਾਨੀਆਂ ਸਦਕਾ ਹੀ ਦੇਸ਼ ਅਜ਼ਾਦੀ ਮਿਲੀ ਹੈ ਅਤੇ ਉਨਾਂ ਦੀ ਬਦੌਲਤ ਹੀ ਅੱਜ ਅਜ਼ਾਦੀ ਦਾ ਆਨੰਦ ਮਾਣ ਰਹੇ ਹਾਂ। ਇਸ ਤਰ੍ਹਾਂ ਅੱਗੇ ਵੀ ਰਲ ਮਿਲ ਕੇ ਇੱਕ ਦੂਜੇ ਨਾਲ ਭਾਈਚਾਰਕ ਸਾਂਝ ਬਣਾ ਕੇ ਰੱਖੀਏ ਅਤੇ ਦੇਸ਼ ਨੂੰ ਤਰੱਕੀ ਦੀ ਰਾਹ 'ਤੇ ਲੈ ਕੇ ਚੱਲੀਏ। ਇਸ ਮੌਕੇ ਵੱਖ-ਵੱਖ ਸਕੂਲੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਲੋਕਾਂ ਨੂੰ ਸਨਮਾਨ ਚਿੰਨ੍ਹ ਦੇ ਸਨਮਾਨਿਤ ਕੀਤਾ।    


Related News