ਸਪੀਕਰ ਰਾਣਾ ਕੇ. ਪੀ. ਸਿੰਘ ਵਲੋਂ ਪੰਜਾਬ ਪੁਲਸ ਦੇ ਜਵਾਨ ਗਗਨਦੀਪ ਚੌਹਾਨ ਦਾ ਸਨਮਾਨ

08/16/2017 4:42:30 PM

ਪਟਿਆਲਾ (ਜਤਿੰਦਰ) : ਸੁਤੰਤਰਤਾ ਦਿਵਸ ਸਮਾਗਮ ਮੌਕੇ ਪੰਜਾਬ ਦੇ ਸਪੀਕਰ  ਰਾਣਾ ਕੇ. ਪੀ. ਸਿੰਘ ਵਲੋਂ ਪੰਜਾਬ ਪੁਲਸ ਦੇ ਮਿਹਨਤੀ ਸਿਪਾਹੀ ਗਗਨਦੀਪ ਚੌਹਾਨ ਨੂੰ ਚੰਗੀਆਂ ਸੇਵਾਵਾਂ ਬਦਲੇ ਸਨਮਾਨਿਤ ਕੀਤਾ ਗਿਆ। ਇਸ ਮੌਕੇ ਐੱਸ. ਐੱਸ. ਪੀ. ਪਟਿਆਲਾ ਡਾ. ਐੱਸ. ਭੂਪਤੀ ਅਤੇ ਡਿਪਟੀ ਕਮਿਸ਼ਨ ਕੁਮਾਰ ਅੰਮਿਤ ਵੀ ਹਾਜ਼ਰ ਸਨ। ਗਗਨਦੀਪ ਚੌਹਾਨ ਪਿਛਲੇ ਛੇ ਸਾਲ ਤੋਂ ਪੰਜਾਬ ਪੁਲਸ ਵਿਚ ਪੂਰੀ ਇਮਾਨਦਾਰੀ ਨਾਲ ਸੇਵਾ ਨਿਭਾਅ ਰਹੇ ਹਨ। ਹਾਲੇ ਪਿਛਲੇ ਹਫਤੇ ਹੀ ਏ. ਡੀ. ਜੀ. ਪੀ. ਰੋਹਿਤ ਚੌਧਰੀ ਵਲੋਂ ਚੰਗੀਆਂ ਸੇਵਾਵਾਂ ਬਦਲੇ ਤੇ ਇਮਾਨਦਾਰੀ ਨਾਲ ਡਿਊਟੀ ਕਰਨ ਬਦਲੇ ਸਨਮਾਨਿਤ ਕੀਤਾ ਸੀ ਅਤੇ ਫਸਟ ਕਲਾਸ ਦਾ ਸਰਟੀਫਿਕੇਟ ਦਿੱਤਾ ਗਿਆ ਸੀ ਜੋ ਕਿ ਪਟਿਆਲਾ ਪੁਲਸ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ। ਗਗਨਦੀਪ ਚੌਹਾਨ ਵਲੋਂ ਪੰਜਾਬ ਪੁਲਿਸ ਵਿਚ ਬਹੁਤ ਹੀ ਚੰਗੀਆਂ ਸੇਵਾਵਾਂ ਦਿੱਤੀਆਂ ਜਾ ਰਹੀਆਂ ਹਨ। ਉਨ੍ਹਾਂ ਵਲੋਂ ਆਪਣੇ ਸੀਨੀਅਰ ਅਫਸਰਾਂ ਨਾਲ ਮਿਲ ਕੇ ਨਸ਼ਿਆਂ ਖਿਲਾਫ ਅਤੇ ਹੋਰ ਸਮਾਜਿਕ ਅਨਸਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਲ ਕੀਤੀ ਹੈ। ਗਗਨਦੀਪ ਚੌਹਾਨ ਇਸ ਸਮੇਂ ਦੋ ਨੰ. ਡਵੀਜ਼ਨ ਵਿਚ ਡਿਊਟੀ ਕਰ ਰਹੇ ਹਨ। ਉਨ੍ਹਾਂ ਵਲੋਂ ਨਸ਼ਿਆਂ ਖਿਲਾਫ ਸਖਤ ਮੁਹਿੰਮ ਵਿੱਢਦੇ ਹੋਏ ਕਈ ਨਸ਼ਾਖੋਰਾਂ 'ਤੇ ਸ਼ਿਕੰਜਾ ਕਸਿਆ ਹੈ। ਉਨ੍ਹਾਂ ਵਲੋਂ ਚੋਰੀ ਅਤੇ ਹੋਰ ਲੁੱਟਾਂ ਖੋਹਾਂ ਕਰਨ ਵਾਲੇ ਕੇਸਾਂ ਨੂੰ ਹੱਲ ਕਰਨ ਵਿਚ ਆਪਣੇ ਅਫਸਰਾਂ ਨਾਲ ਮੋਹਰੀ ਭੂਮਿਕਾ ਨਿਭਾਈ ਜਾਂਦੀ ਹੈ।
 


Related News