ਝਬਾਲ ਵਿਖੇ ਹਥਿਆਰਬੰਦ ਵਿਅਕਤੀ ਮੋਟਰਸਾਈਕਲ ਖੋਹ ਕੇ ਫਰਾਰ

10/19/2017 2:55:14 PM


ਝਬਾਲ (ਨਰਿੰਦਰ)- ਵੀਰਵਾਰ ਸਵੇਰੇ ਤੜਕੇ ਮੱਸਿਆ ਦੇ ਦਿਹਾੜੇ ਤਰਨ ਤਾਰਨ ਸਾਹਿਬ ਸ੍ਰੀ ਦਰਬਾਰ ਸਾਹਿਬ ਵਿਖੇ ਮੱਥਾ ਟੇਕਣ ਜਾ ਰਹੇ ਸ਼ਰਧਾਲੂ ਕੋਲੋ ਝਬਾਲ ਨੇੜੇ ਪਿਸਟੋਲਾਂ ਨਾਲ ਲੈਸ ਸਵਿਫਟ ਕਾਰ ਸਵਾਰ ਨੌਜਵਾਨ ਮੋਟਰਸਾਈਕਲ ਖੋਹ ਕੇ ਫਰਾਰ ਹੋ ਗਏ। ਇਸ ਸਬੰਧੀ ਥਾਣਾਂ ਝਬਾਲ ਵਿਖੇ ਜਾਣਕਾਰੀ ਦਿੰਦਿਆਂ ਤਾਰਾਂ ਸਿੰਘ ਵਾਸੀ ਗੁਰਪ੍ਰੀਤ ਸਿੰਘ ਪੁੱਤਰ ਹੀਰਾ ਸਿੰਘ ਨੇ ਦੱਸਿਆ ਕਿ ਉਹ ਸਵੇਰੇ ਤੜਕੇ ਕਰੀਬ 4 ਕੁ ਵਜੇ ਜਦੋ ਆਪਣੇ ਮੋਟਰਸਾਈਕਲ ਨੰਬਰ ਪੀ. ਬੀ. 38 ਵਾਈ 6614 'ਤੇ ਸਵਾਰ ਹੋ ਕੇ ਮੱਸਿਆਂ ਕਰਕੇ ਸੀ ਦਰਬਾਰ ਸਾਹਿਬ ਤਰਨ ਤਾਰਨ ਵਿਖੇ ਮੱਥਾ ਟੇਕਣ ਜਾ ਰਿਹਾਂ ਸੀ ਕਿ ਜਦੋ ਉਹ ਝਬਾਲ ਤੋ ਥੌੜੀ ਪਿਛੇ ਗੱਗੋਬੂਹਾ ਨੇੜੇ ਪਹੁੰਚਿਆਂ ਤਾ ਪਿੱਛੋ ਇਕ ਸਵਿਫਟ ਕਾਰ ਆਈ ਅਤੇ ਉਨ੍ਹਾਂ ਨੇ ਕਾਰ ਨੂੰ ਉਸ ਦੇ ਅੱਗੇ ਲਗਾ ਦਿੱਤੀ। ਮੋਟਰਸਾਈਕਲ ਖੜਾਂ ਖੜ੍ਹਾ ਕਰਨ 'ਤੇ ਕਾਰ 'ਚੋਂ ਕੁਝ ਨੌਜਵਾਨ ਆਏ,ਉਨ੍ਹਾਂ ਨੇ ਉਸ ਵੱਲ ਪਿਸਟਲ ਤਾਣ ਕੇ ਉਸ ਕੋਲੋ ਮੋਟਰਸਾਈਕਲ ਦੀ ਮੰਗ ਕੀਤੀ ਤਾ ਉਸ ਨੇ ਮੋਟਰਸਾਈਕਲ ਉਨ੍ਹਾਂ ਦੇ ਹਵਾਲੇ ਕਰ ਦਿੱਤਾ।ਉਹ ਅਣਪਛਾਤੇ ਵਿਅਕਤੀ ਉਸ ਦਾ ਮੋਟਰਸਾਈਕਲ ਲੈਕੇ ਫਰਾਰ ਹੋ ਗਏ। ਥਾਣਾਂ ਝਬਾਲ ਵਿਖੇ ਦਿੱਤੀ ਦਰਖਾਸਤ ਦੇ ਅਧਾਰ 'ਤੇ ਰਿਪੋਰਟ ਦਰਜ ਦਰਵਾਈ ਗਈ । ਵਰਨਣਯੌਗ ਹੈ ਕਿ ਅਜੇ ਕੁਝ ਦਿਨ ਪਹਿਲਾ ਹੀ ਖੈਰਦੀ ਨੇੜਿਊ ਸਵਿਫਟ ਸਵਾਰ ਹਥਿਆਰਬੰਦ ਵਿਆਕਤੀਆਂ ਨੇ ਦਿਨ ਦਿਹਾੜੇ ਇਕ ਵਰਨਾਂ ਗੱਡੀ ਖੋਹ ਲਈ ਸੀ ਜਿਸ ਦਾ ਅਜੇ ਤੱਕ ਪਤਾ ਨਹੀ ਲੱਗਾਂ। ਇਸ ਤੋਂ ਇਲਾਵਾਂ ਝਬਾਲ ਤਹਿਸੀਲ਼ 'ਚੋ ਕੱਲ ਦੋ ਮੋਟਰਸਾਈਕਲ ਵੀ ਚੋਰੀ ਹੋਏ ਹਨ ਅਤੇ ਅੱਡਾਂ ਝਬਾਲ 'ਚੋਂ ਕੁਝ ਦਿਨ ਪਹਿਲਾ ਇਕ ਸਵਿਫਟ ਕਾਰ ਨੂੰ ਅਣਪਛਾਤੇ ਵਿਅਕਤੀ ਲੈ ਗਏ ਸਨ। ਅਜਿਹੀਆਂ ਘਟਨਾਵਾਂ ਕਾਰਨ ਝਬਾਲ ਦੇ ਇਲਾਕੇ ਦੇ ਲੋਕਾਂ 'ਚ ਦਹਿਸ਼ਤ ਦਾ ਮਾਹੌਲ ਬਣ ਗਿਆ ਹੈ।


Related News