ਸਮਾਰਟ ਸਿਟੀ-ਦੂਜੀ ਵਰ੍ਹੇਗੰਢ ''ਤੇ ਸ਼ੁਰੂ ਹੋਣਗੇ ਸਿਰਫ ਦੋ ਕੰਮ

06/25/2017 5:20:30 PM


ਲੁਧਿਆਣਾ(ਹਿਤੇਸ਼)- ਨਗਰ ਨਿਗਮ ਵਲੋਂ ਭਲਾ ਹੀ ਸਮਾਰਟ ਸਿਟੀ ਦੇ ਤਹਿਤ ਹੋਣ ਵਾਲੇ ਚਾਰ ਕੰਮਾਂ ਦੇ ਟੈਂਡਰ ਫਾਈਨਲ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਹੈ ਪਰ ਉਸ ਦੀ ਦੂਜੀ ਵਰ੍ਹੇਗੰਢ ਮਤਲਬ ਕਿ ਜੂਨ 25 ਨੂੰ ਸਿਰਫ ਦੋ ਕੰਮ ਹੀ ਸ਼ੁਰੂ ਹੋ ਸਕਣਗੇ।
ਕੇਂਦਰ ਸਰਕਾਰ ਨੇ ਲੁਧਿਆਣਾ ਨੂੰ ਸਮਾਰਟ ਸਿਟੀ ਬਣਾਉਣ ਦੇ ਇਲਾਵਾ ਪਹਿਲੇ ਸਾਲ ਗ੍ਰਾਂਟ ਦੇਣੇ ਲਈ ਜਾਰੀ ਕੀਤੀ ਸ਼ਹਿਰਾਂ ਦੀ ਪਹਿਲੀ ਸੂਚੀ 'ਚ ਸ਼ਾਮਿਲ ਕੀਤਾ ਹੋਇਆ ਹੈ ਪਰ ਇਥੇ ਮੌਜੂਦਾ ਇਨਫ੍ਰਾਸਟਰੱਕਚਰ ਜਾਂ ਭਵਿੱਖ ਦੀਆਂ ਜ਼ਰੂਰਤਾਂ ਜਾਣਨ 'ਚ ਹੀ ਕਾਫੀ ਸਮਾਂ ਲੱਗ ਗਿਆ। ਇਸੇ ਤਰ੍ਹਾਂ ਵਿਕਸਿਤ ਕੀਤਾ ਜਾਣਾ ਵਾਲਾ ਏਰੀਆ ਤੇ ਉਥੇ ਹੋਣ ਵਾਲਿਆਂ ਕੰਮਾਂ ਲਈ ਸਰਵੇਖਣ ਕਰਨ 'ਚ ਬਹੁਤ ਟਾਈਮ ਲਾਇਆ ਗਿਆ। ਉਸ ਦੇ ਬਾਅਦ ਡੀ. ਪੀ. ਆਰ. ਬਣਨ, ਉਸ ਨੂੰ ਸਟੇਟ ਲੈਵਲ ਟੈਕਨੀਕਲ ਕਮੇਟੀ ਜਾਂ ਬੋਰਡ ਆਫ ਡਾਇਰੈਕਟਰ ਦੀ ਮੀਟਿੰਗ 'ਚ ਮਨਜ਼ੂਰੀ ਲੈਣ ਦੀ ਲੰਮੀ ਪ੍ਰਕਿਰਿਆ ਹੈ। ਉਸ ਚੱਕਰ 'ਚ ਪਹਿਲੇ ਸਾਲ ਕੁਝ ਨਹੀਂ ਹੋਇਆ ਤੇ ਦੂਜੇ ਸਾਲ 'ਚ ਵੀ ਕੇਂਦਰੀ ਸ਼ਹਿਰੀ ਵਿਕਾਸ ਮੰਤਰਾਲਿਆ ਦੇ ਡਾਇਰੈਕਟਰ ਨੇ ਇਥੇ ਆ ਕੇ ਰੱਖੀ ਮੀਟਿੰਗ 'ਚ ਜਮ ਕੇ ਖਿਚਾਈ ਕੀਤੀ ਤੇ ਦੂਜੀ ਵਰ੍ਹੇਗੰਢ ਤੋਂ ਪਹਿਲਾਂ ਕੋਈ ਕੰਮ ਸ਼ੁਰੂ ਕਰਨ ਦੀ ਡੈਡਲਾਈਨ ਦਿੱਤੀ।
ਉਸ ਦੇ ਬਾਅਦ ਕਮਿਸ਼ਨਰ ਘਨਸ਼ਾਮ ਥੋਰੀ ਵੱਲੋਂ ਚਾਰ ਕੰਮਾਂ ਦੇ ਟੈਂਡਰ ਲਾਏ ਵੀ ਗਏ ਪਰ ਉਨ੍ਹਾਂ ਨੂੰ ਅਲਾਟਮੈਂਟ ਦੀ ਸਟੇਜ 'ਤੇ ਪਹੁੰਚਾਉਣ 'ਤੇ ਮੇਅਰ ਵੱਲੋਂ ਲਾਈਆਂ ਸ਼ਰਤਾਂ ਦਾ ਪਾਲਣ ਨਾ ਹੋਣ ਦੇ ਦੋਸ਼ਾਂ ਕਾਰਨ ਸਾਰੀ ਪ੍ਰਕਿਰਿਆ ਡਰਾਪ ਕਰ ਦਿੱਤੀ ਗਈ। ਹੁਣ ਨਵੇਂ ਸਿਰੇ ਤੋਂ ਲੱਗੇ ਟੈਂਡਰਾਂ 'ਤੇ ਕੰਮ ਸ਼ੁਰੂ ਕਰਵਾਉਣ ਦਾ ਦਾਅਵਾ ਕੀਤਾ ਜਾ ਰਿਹਾ ਸੀ ਪਰ ਕੇਂਦਰੀ ਮੰਤਰੀ ਵੈਂਕੱਈਆ ਨਾਇਡੂ ਦੀ ਅਗਵਾਈ 'ਚ ਦਿੱਲੀ 'ਚ ਹੋਈ ਵਰਕਸ਼ਾਪ ਦੌਰਾਨ ਪੇਸ਼ ਕੀਤੀ ਗਈ ਰਿਪੋਰਟ 'ਚ ਨਿਗਮ ਨੇ ਸਿਰਫ ਦੋ ਪ੍ਰਾਜੈਕਟ 'ਤੇ ਹੀ 25 ਨੂੰ ਕੰਮ ਸ਼ੁਰੂ ਕਰਵਾਉਣ ਦੀ ਜਾਣਕਾਰੀ ਦਿੱਤੀ ਹੈ।


Related News