ਪੈਨਸ਼ਨਰਾਂ ਵੱਲੋਂ ਸਰਕਾਰ ਖਿਲਾਫ ਨਾਅਰੇਬਾਜ਼ੀ

06/26/2017 12:15:33 AM

ਸੁਨਾਮ ਊਧਮ ਸਿੰਘ ਵਾਲਾ, (ਮੰਗਲਾ)—  ਪੈਨਸ਼ਨਰਜ਼ ਵੈੱਲਫੇਅਰ ਐਸੋਸੀਏਸ਼ਨ ਸੁਨਾਮ ਦੀ ਮੀਟਿੰਗ ਪ੍ਰੇਮ ਚੰਦ ਅਗਰਵਾਲ ਦੀ ਪ੍ਰਧਾਨਗੀ ਵਿਚ ਹੋਈ, ਜਿਸ ਵਿਚ ਪੈਨਸ਼ਨਰਾਂ ਦੀਆਂ ਮੰਗਾਂ, ਜੋ ਸਰਕਾਰ ਨੇ ਮੰਨੀਆਂ ਸਨ, ਨੂੰ ਲਾਗੂ ਕਰਵਾਉਣ ਲਈ ਵਿਚਾਰ-ਵਟਾਂਦਰਾ ਕੀਤਾ ਗਿਆ ਅਤੇ ਪੰਜਾਬ ਵਿਧਾਨ ਸਭਾ ਵਿਚ ਚੁਣੇ ਹੋਏ ਪ੍ਰਤੀਨਿਧੀਆਂ ਨਾਲ ਕੀਤੇ ਗਏ ਵਿਵਹਾਰ ਦੀ ਨਿੰਦਾ ਕੀਤੀ ਗਈ । \ ਇਸ ਮੌਕੇ ਸ਼ਵਿੰਦਰ ਸਿੰਘ ਆਨੰਦ ਨੇ ਸਰਕਾਰ ਵੱਲੋਂ ਲੋਕਾਂ ਦੀ ਆਵਾਜ਼ ਦਬਾਉਣ ਦੇ ਯਤਨ ਦੀ ਨਿੰਦਾ ਕੀਤੀ । ਮੀਟਿੰਗ ਵਿਚ ਹੋਰਨਾਂ ਮੰਗਾਂ ਤੋਂ ਇਲਾਵਾ 22 ਮਹੀਨਿਆਂ ਦੇ ਡੀ. ਏ. ਅਤੇ ਬਕਾਇਆ ਦਿੱਤੇ ਜਾਣ  ਤੇ ਮੈਡੀਕਲ ਭੱਤਾ 2000 ਰੁਪਏ ਅਤੇ 60 ਸਾਲ ਤੋਂ ਜ਼ਿਆਦਾ ਉਮਰ ਦੇ ਨਾਗਰਿਕ ਦਾ ਫੀਸਦੀ ਕਿਰਾਇਆ ਮੁਆਫ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਪੈਨਸ਼ਨਰਾਂ ਨੇ ਸਰਕਾਰ ਦੇ ਪੈਨਸ਼ਨਰਾਂ ਵਿਰੋਧੀ ਵਤੀਰੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਇਸ ਦੌਰਾਨ ਰਿਸ਼ੀ ਪਾਲ ਭਗਰੀਆ, ਇੰਦਰਜੀਤ ਗੁਪਤਾ, ਪਿੰ੍ਰ. ਹਰਨੇਕ ਸਿੰਘ, ਪਵਨ ਕੁਮਾਰ ਸ਼ਰਮਾ, ਕਰਮ ਸਿੰਘ ਜੋਸਨ, ਨਿਰਮਲਾ ਦੇਵੀ, ਉਮਾ ਰਾਣੀ ਆਦਿ ਵੀ ਹਾਜ਼ਰ ਸਨ।


Related News