ਛਾਵਨੀ ਕਲਾਂ ''ਚ ਡਿਸਟਿਲਰੀ ਦਾ ਵਿਰੋਧ ਲੋਕਾਂ ਵੱਲੋਂ ਨਾਅਰੇਬਾਜ਼ੀ

08/17/2017 3:31:46 AM

ਹੁਸ਼ਿਆਰਪੁਰ, (ਘੁੰਮਣ)- ਦਿੱਲੀ ਦੇ ਇਕ ਪੂੰਜੀਪਤੀ ਵੱਲੋਂ ਧੋਖੇ ਨਾਲ ਸ਼ਹਿਰ ਦੇ ਕੋਲ ਪਿੰਡ ਛਾਵਨੀ ਕਲਾਂ 'ਚ ਲਾਈ ਜਾ ਰਹੀ ਸ਼ਰਾਬ ਦੀ ਫੈਕਟਰੀ ਦੇ ਸ਼ੁਰੂ ਹੋਏ ਵਿਰੋਧ ਨੇ ਹੁਣ ਤਿੱਖਾ ਰੂਪ ਧਾਰਨ ਕਰ ਲਿਆ ਹੈ। ਪਿੰਡ ਦੇ ਪ੍ਰਮੁੱਖ ਲੋਕਾਂ ਨੇ ਅੱਜ ਇੰਦਰ ਸਿੰਘ ਦੀ ਅਗਵਾਈ 'ਚ ਜ਼ਿਲਾ ਪ੍ਰਬੰਧਕੀ ਕੰਪਲੈਕਸ ਅੱਗੇ ਨਾਅਰੇਬਾਜ਼ੀ ਕੀਤੀ। 
ਇਸ ਮੌਕੇ ਮੌਜੂਦ ਪਿੰਡ ਦੇ ਪੰਚ ਸੰਜੀਵ ਕੁਮਾਰ, ਮਹਿੰਦਰ ਪਾਲ, ਹਰਭਜਨ ਸਿੰਘ, ਕੁਲਵਿੰਦਰ ਕੌਰ, ਵਿਮਲ ਕੌਰ ਤੇ ਰਾਜੀਵ ਕੁਮਾਰ ਤੋਂ ਇਲਾਵਾ ਸਾਬਕਾ ਸੈਨਿਕ ਰਘੁਵੀਰ ਸਿੰਘ ਤੇ ਹਰਜੋਗਿੰਦਰ ਸਿੰਘ ਨੇ ਕਿਹਾ ਕਿ ਪਿੰਡ 'ਚ ਇਹ ਡਿਸਟਿਲਰੀ (ਫੈਕਟਰੀ) 
ਕਿਸੇ ਵੀ ਕੀਮਤ 'ਤੇ ਲੱਗਣ ਨਹੀਂ ਦਿੱਤੀ ਜਾਵੇਗੀ, ਭਾਵੇਂ ਇਸ ਲਈ ਸਾਨੂੰ ਕੋਈ ਵੀ ਕੁਰਬਾਨੀ ਕਿਉਂ ਨਾ ਦੇਣੀ ਪਵੇ। 
ਪਿੰਡ ਵਾਸੀਆਂ ਨੇ ਕਿਹਾ ਕਿ ਜੇਕਰ ਇਹ ਡਿਸਟਿਲਰੀ ਲੱਗ ਜਾਂਦੀ ਹੈ ਤਾਂ ਉਨ੍ਹਾਂ ਨੂੰ ਮਜਬੂਰਨ ਪਿੰਡ ਛੱਡਣਾ ਪਵੇਗਾ ਕਿਉਂਕਿ ਇਸ ਵਿਚੋਂ ਨਿਕਲਣ ਵਾਲੀਆਂ ਜ਼ਹਿਰੀਲੀਆਂ ਗੈਸਾਂ ਕਾਰਨ ਸਾਡਾ ਜਿਊਣਾ ਮੁਹਾਲ ਹੋ ਜਾਵੇਗਾ ਅਤੇ ਇਲਾਕੇ ਦਾ ਪਾਣੀ ਵੀ ਦੂਸ਼ਿਤ ਹੋ ਜਾਵੇਗਾ, ਜਿਸ ਨਾਲ ਕਈ ਜਾਨਲੇਵਾ ਬੀਮਾਰੀਆਂ ਫੈਲਣਗੀਆਂ। ਉਨ੍ਹਾਂ ਰੋਸ ਪ੍ਰਗਟ ਕਰਦਿਆਂ ਕਿਹਾ ਕਿ ਡਿਸਟਿਲਰੀ ਪ੍ਰਬੰਧਕਾਂ ਨੇ ਪਿੰਡ ਦੀ ਪੰਚਾਇਤ ਤੋਂ 12 ਏਕੜ 15 ਮਰਲੇ ਜ਼ਮੀਨ ਇਹ ਕਹਿ ਕੇ ਲੀਜ਼ 'ਤੇ ਲਈ ਸੀ ਕਿ ਇਥੇ ਪਲਾਈਬੋਰਡ ਦੀ ਫੈਕਟਰੀ ਲਾਈ ਜਾਵੇਗੀ। ਉਨ੍ਹਾਂ ਕਿਹਾ ਕਿ ਉਹ ਪ੍ਰਦੂਸ਼ਣ ਕੰਟਰੋਲ ਬੋਰਡ ਤੇ ਵਣ ਵਿਭਾਗ ਦੇ ਅਧਿਕਾਰੀਆਂ ਨੂੰ ਵੀ ਮੰਗ-ਪੱਤਰ ਸੌਂਪਣਗੇ।


Related News