ਸੀਵਰੇਜ ਲਾਈਨ ਦੀ ਸਫਾਈ ਕਰਦਿਆਂ ਵਾਪਰੇ ਹਾਦਸੇ ''ਚ 2 ਜ਼ਖਮੀ, ਪਿਓ-ਪੁੱਤ ਦੀ ਮੌਤ (ਵੀਡੀਓ)

04/19/2017 5:01:34 PM

ਗਿੱਦੜਬਾਹਾ (ਚਾਵਲਾ/ਕੁਲਭੂਸ਼ਣ) : ਬੁੱਧਵਾਰ ਦੀ ਸਵੇਰ ਸਥਾਨਕ ਲੰਬੀ ਰੋਡ ਬਣੇ ਡਿਸਪੋਜ਼ਲ ਦਾ ਖਰਾਬ ਪੱਖਾ ਰਿਪੇਅਰ ਕਰਨ ਲਈ ਸੀਵਰੇਜ ਦੀ ਮੇਨ ਲਾਈਨ ਵਿਚ ਕੰਮ ਕਰ ਰਹੇ ਕਰਮਚਾਰੀਆਂ ਨਾਲ ਉਸ ਸਮੇ ਵੱਡਾ ਹਾਦਸਾ ਹੋਇਆ, ਜਦੋਂ ਅਚਾਨਕ ਲੀਕ ਪਾਈਪ ਫਟ ਗਈ ਅਤੇ ਲਾਈਨ ਦੇ ਵਿਚ ਦਾ ਤੇਜ਼ ਵਹਾਅ ਚੱਲ ਗਿਆ। ਇਸ ਹਾਦਸੇ ਵਿਚ ਨਗਰ ਕੌਂਸਲ ਦਾ ਇਕ ਸੀਵਰੇਜ ਕਰਮਚਾਰੀ ਪਾਣੀ ਦੇ ਵਹਾਅ ਵਿਚ ਰੁੜ੍ਹ ਗਿਆ, ਜਦੋਂ ਕਿ ਬਚਾਅ ਵਿਚ ਆਇਆ ਉਸ ਦਾ ਪਿਤਾ ਵੀ ਪਾਣੀ ਦੇ ਤੇਜ਼ ਵਹਾਅ ਦੀ ਲਪੇਟ ''ਚ ਆ ਗਿਆ। ਇਸੇ ਤਰ੍ਹਾਂ 2 ਹੋਰ ਕਰਮਚਾਰੀ ਪਾਣੀ ਦੇ ਵਹਾਅ ''ਚ ਰੁੜ੍ਹ ਗਏ। ਇਸ ਹਾਦਸੇ ਵਿਚ ਪਿਓ-ਪੁੱਤ ਦੀ ਮੌਤ ਹੋ ਗਈ ਜਿਨ੍ਹਾਂ ਦੀ ਲਾਸ਼ਾਂ ਨੂੰ ਬਰਾਮਦ ਕਰ ਲਿਆ ਗਿਆ ਹੈ। ਬਾਕੀ 2 ਕਰਮਚਾਰੀਆਂ ਨੂੰ ਬਾਹਰ ਕੱਢ ਲਿਆ ਗਿਆ ਸੀ। ਪ੍ਰਾਪਤ ਜਾਣਕਾਰੀ ਅਨੁਸਾਰ ਲੰਬੀ ਰੋਡ ''ਤੇ ਬਣੇ ਉਕਤ ਡਿਸਪੋਜਲ ਦਾ ਪੱਖਾ ਖਰਾਬ ਹੋਣ ਕਾਰਨ ਵਿਭਾਗ ਦੇ 4 ਕਰਮਚਾਰੀ ਉਕਤ ਪੱਖੇ ਦੀ ਰਿਪੇਅਰ ਲਈ ਉਕਤ ਪਾਈਪ ਅੰਦਰ ਕੰਮ ਕਰ ਰਹੇ ਹਨ ਕਿ ਅਚਾਨਕ ਪਾਈਪ ਫਟ ਗਈ ਅਤੇ ਪਾਣੀ ਦਾ ਤੇਜ਼ ਵਹਾਅ ਚਲ ਗਿਆ ਮੌਕੇ ''ਤੇ ਇਕ ਕਰਮਚਾਰੀ ਨੇ ਆਪਣਾ ਬਚਾਅ ਕੀਤਾ ਅਤੇ ਦੂਜਿਆਂ ਨੂੰ ਅਵਾਜ਼ਾਂ ਮਾਰਦਾ ਬਾਹਰ ਆ ਗਿਆ, ਜਦੋਂ ਕਿ 2 ਕਰਮਚਾਰੀ ਅੰਦਰ ਰਹਿ ਗਏ, ਮੌਕੇ ''ਤੇ ਮੌਜੂਦ ਹੋਰ ਕਰਮਚਾਰੀਆਂ ਨੇ ਇਕ ਹੋਰ ਮੁਲਾਜ਼ਮ ਨੂੰ ਬਾਹਰ ਕੱਢ ਲਿਆ ਪਰ ਬਿੱਟੂ ਨਾਂ ਦਾ ਇਕ ਕਰਮਚਾਰੀ ਪਾਣੀ ਦਾ ਵਹਾਅ ਤੇਜ਼ ਹੋਣ ਕਾਰਨ ਬਾਹਰ ਨਹੀ ਨਿਕਲ ਸਕਿਆ ਅਤੇ ਪਾਣੀ ਵਿਚ ਰੁੜ੍ਹ ਗਿਆ ਮੌਕੇ ''ਤੇ ਮੌਜੂਦ ਉਸ ਦਾ ਪਿਤਾ ਲਾਲ ਚੰਦ ਅਪਣੇ ਬੇਟੇ ਦੇ ਬਚਾਅ ਲਈ ਕੋਸ਼ਿਸ਼ ਕਰਨ ਲੱਗਾ ਪਰ ਉਹ ਵੀ ਪਾਣੀ ਦੇ ਤੇਜ਼ ਵਹਾਅ ਦਾ ਸ਼ਿਕਾਰ ਹੋ ਗਿਆ। ਮੌਕੇ ਤੇ ਸੰਬੰਧਤ ਵਿਭਾਗ ਦੇ ਅਧਿਕਾਰੀ ਅਤੇ ਥਾਣਾ ਮੁਖੀ ਬਲਜੀਤ ਸਿੰਘ ਵੀ ਪਹੁੰਚ ਚੁੱਕੇ ਹਨ

Babita Marhas

News Editor

Related News