ਅਕਾਲੀ ਆਗੂਆਂ ''ਤੇ ਦਰਜ ਕੀਤੇ ਝੂਠੇ ਪਰਚਿਆਂ ਨੂੰ ਰੱਦ ਕਰੇ ਸਰਕਾਰ: ਜਥੇ. ਖੋਜੇਵਾਲ

12/12/2017 6:30:24 PM

ਕਪੂਰਥਲਾ (ਮੱਲ੍ਹੀ)— ਕੈਪਟਨ ਸਰਕਾਰ ਵੱਲੋਂ ਸਿਆਸੀ ਬਦਲਾਖੋਰੀ ਤਹਿਤ ਸ਼੍ਰੋਮਣੀ ਅਕਾਲੀ ਦਲ ਦੇ ਸਿਰਮੌਰ ਆਗੂਆਂ ਅਤੇ ਪਾਰਟੀ ਵਰਕਰਾਂ 'ਤੇ ਸਿਆਸੀ ਦਬਾਅ ਬਣਾਉਣ ਲਈ ਝੂਠੇ ਪਰਚੇ ਦਰਜ ਕਰ ਰਹੀ ਹੈ ਜੋ ਲੋਕਤੰਤਰ ਦਾ ਗਲਾ ਘੁੱਟਣ ਦੇ ਸਮਾਨ ਹੈ। ਇਹ ਗੱਲ ਸ਼੍ਰੋਮਣੀ ਯੂਥ ਅਕਾਲੀ ਦਲ ਦੀ ਕੋਰ ਕਮੇਟੀ ਦੇ ਮੈਂਬਰ ਅਤੇ ਸਾਬਕਾ ਚੇਅਰਮੈਨ ਮਾਰਕੀਟ ਕਮੇਟੀ ਕਪੂਰਥਲਾ ਜਥੇਦਾਰ ਰਣਜੀਤ ਸਿੰਘ ਖੋਜੇਵਾਲ ਨੇ ਆਖੀ। ਉਨ੍ਹਾਂ ਨੇ ਕਿਹਾ ਕਿ ਅਕਾਲੀ ਦਲ ਦਾ ਕੋਈ ਵੀ ਲੀਡਰ ਅਤੇ ਵਰਕਰ ਕੈਪਟਨ ਸਰਕਾਰ ਦੀਆਂ ਬਦਲਾ ਲਊ ਸਿਆਸੀ ਗਤੀਵਿਧੀਆਂ ਤੋਂ ਡਰਨ ਵਾਲਾ ਨਹੀਂ ਹੈ। ਸ਼੍ਰੋਮਣੀ ਅਕਾਲੀ ਦਲ ਦੇ ਸਰਕਲ ਪ੍ਰਧਾਨ ਜਥੇਦਾਰ ਅਮਰਜੀਤ ਸਿੰਘ ਢਪੱਈ, ਅਕਾਲੀ ਦਲ ਦੇ ਵਰਕਿੰਗ ਕਮੇਟੀ ਦੇ ਮੈਂਬਰ ਜਥੇ. ਕੁਲਵੰਤ ਸਿੰਘ ਜੋਸਨ, ਬਲਾਕ ਕਮੇਟੀ ਦੇ ਮੈਂਬਰ ਜਥੇ. ਕੁਲਵੰਤ ਸਿੰਘ ਜੋਸਨ, ਬਲਾਕ ਸੰਮਤੀ ਕਪੂਰਥਲਾ ਦੇ ਚੇਅਰਮੈਨ ਦਲਜੀਤ ਸਿੰਘ ਬਸਰਾ, ਮੈਂਬਰ ਬਲਾਕ ਸੰਮਤੀ ਦਲਵਿੰਦਰ ਸਿੰਘ ਸਿੱਧੂ, ਇੰਦਰਜੀਤ ਸਿੰਘ ਮੰਨਣ, ਰਵਿੰਦਰ ਸਿੰਘ ਸਿੱਧੂ, ਸੁਖਵਿੰਦਰ ਸਿੰਘ ਸੋਖਾ, ਰਜਿੰਦਰ ਧੰਜਲ, ਹਰਜੀਤ ਸਿੰਘ ਵਾਲੀਆ ਅਤੇ ਸੁਖਦੇਵ ਸਿੰਘ ਸੁੱਖਾ ਆਦਿ ਨੇ ਕਿਹਾ ਕਿ ਕਾਂਗਰ ਸਸਰਕਾਰ ਵਲੋਂ ਅਕਾਲੀ ਆਗੂਆਂ ਤੇ ਵਰਕਰਾਂ 'ਤੇ ਦਰਜ ਕੀਤੇ ਪਰਚਿਆਂ ਦਾ ਝੂਠ ਦਾ ਸਬੂਤ ਇਹ ਗੱਲ ਤੋਂ ਲੱਗ ਜਾਂਦਾ ਹੈ ਕਿ ਐੱਸ. ਜੀ. ਪੀ. ਸੀ. ਮੈਂਬਰ ਜਥੇ. ਜਰਨੈਲ ਸਿੰਘ ਡੋਗਰਾਂਵਾਲ ਦਾ ਪੁੱਤਰ ਲਖਵਿੰਦਰ ਸਿੰਘ ਡੋਗਰਾਂਵਾਲ ਜੋ ਸਾਲ ਭਰ ਤੋਂ ਇਟਲੀ ਵਿਖੇ ਹੈ ਅਤੇ ਪਿਛਲੇ ਇਕ ਸਾਲ ਤੋਂ ਭਾਰਤ ਵੀ ਨਹੀਂ ਆਇਆ ਹੈ ਉਸ ਦਾ ਨਾਂ ਵੀ ਢਿੱਲਵਾਂ ਪੁਲਸ ਵੱਲੋਂ ਪਰਚੇ 'ਚ ਸ਼ਾਮਲ ਕੀਤਾ ਗਿਆ ਹੈ ਜੋ ਸਰਾਸਰ ਧੱਕੇਸ਼ਾਹੀ ਹੈ ਦੀ ਉਹ ਸਖਤ ਸ਼ਬਦਾਂ 'ਚ ਨਿੰਦਾ ਕਰਦੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਪੁਲਸ ਕਾਂਗਰਸ ਪਾਰਟੀ ਆਗੂਆਂਦੀ ਸਿਆਸਤੀ ਸ਼ਹਿ 'ਤੇ ਅਕਾਲੀ ਆਗੂਆਂ ਨੂੰ ਤੰਗ ਪਰੇਸ਼ਾਨ ਕਰਨਾ ਬੰਦ ਕਰੇ।


Related News